Home » 26,27 ਨਵੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਤੇ ਲੱਗਣਗੀਆਂ ਖੂਬ ਰੌਣਕਾਂ…
Home Page News New Zealand Local News NewZealand Sports Sports

26,27 ਨਵੰਬਰ ਨੂੰ ਨਿਊਜ਼ੀਲੈਂਡ ਸਿੱਖ ਖੇਡਾਂ ਤੇ ਲੱਗਣਗੀਆਂ ਖੂਬ ਰੌਣਕਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਸਿੱਖ ਖੇਡਾਂ ਜੋ ਕਿ 26,27 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਸਾਊਥ ਆਕਲੈਂਡ ਦੇ ਬਹੁਤ ਹੀ ਸ਼ਾਨਦਾਰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋ ਰਹੀਆਂ ਹਨ। ਇਨ੍ਹਾਂ ਖੇਡਾਂ ਦੀਆਂ ਤਿਆਰੀਆਂ ਤਕਰੀਬਨ ਪ੍ਰਬੰਧਕਾਂ ਵੱਲੋਂ ਮਕੁੰਮਲ ਕਰ ਲਈਆਂ ਹਨ।ਪੁਲਮਨ ਪਾਰਕ ਵਿੱਚ ਸਟੇਜ,ਟੈਂਟ ਆਦਿ ਸਮਾਨ ਲੱਗਣਾ ਸ਼ੁਰੂ ਹੋ ਚੁੱਕਾਂ ਹੈ।ਸਿੱਖ ਖੇਡਾਂ ਵਿੱਚ ਜਿੱਥੇ ਵੱਖ-ਵੱਖ ਖੇਡਾਂ ਦੇ ਵੱਡੇ ਮੁਕਾਬਲੇ ਹੋਣਗੇ ਉੱਥੇ ਹੀ ਰੌਣਕਾਂ ਨੂੰ ਹੋਰ ਦੁੱਗਣਾ ਕਰਨ ਲਈ ਪੰਜਾਬ ਦੇ ਮਸਹੂਰ ਉੱਘੇ ਕਲਾਕਾਰ, ਗੈਰੀ ਸੰਧੂ ਸਰਬਜੀਤ ਚੀਮਾ, ਸੱਜਣ ਅਦੀਬ, ਦੇਬੀ ਮਖਸੂਸਪੁਰੀ,ਸਰਤਾਜ ਵਿਰਕ ਅਤੇ ਹਰਮਿੰਦਰ ਨੂਰਪੁਰੀ ਦੋਵੇ ਦਿਨ ਖੂਬ ਰੌਣਕਾਂ ਲਾਉਗੇ । ਖਿਡਾਰੀਆਂ ਅਤੇ ਦਰਸ਼ਕਾਂ ਲਈ ਬੈਠਣ, ਖਾਣ-ਪੀਣ ਦੇ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਨਿਊਜ਼ੀਲੈਂਡ ਵਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਇਨ੍ਹਾਂ ਖੇਡਾਂ ਦੇ ਵਿੱਚ ਸ਼ਾਮਿਲ ਹੋਣ ਲਈ ਪ੍ਰਬੰਧਕਾਂ ਵੱਲੋਂ ਖੁੱਲਾਂ ਸੱਦਾ ਦਿੱਤਾ ਗਿਆਂ ਹੈ।