ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪੁਲਿਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਕਲੈਂਡ ਦੇ ਈਸਟ ਤਾਮਾਕੀ ‘ਚ ਛੁਰਾ ਮਾਰ ਕਤਲ ਕਰਨ ਦੇ ਦੋਸ਼ ਵਿੱਚ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 13 ਨਵੰਬਰ 4.30 ਵਜੇ ਦੇ ਕਰੀਬ ਚਾਕੂ ਨਾਲ ਜਖ਼ਮੀ ਹੋਏ ਤਿੰਨ ਲੋਕਾਂ ਅਤੇ ਗੋਲੀ ਲੱਗਣ ਵਾਲੇ ਇੱਕ ਵਿਅਕਤੀ ਨੂੰ ਮਿਡਲਮੋਰ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਸੀ।ਇਹ ਘਟਨਾ ਹਾਈਬ੍ਰੁਕ ਡਰਾਈਵ ਖੇਤਰ ਵਿੱਚ ਲੇਡੀ ਫਿਸ਼ਰ ਪਲੇਸ ਦੇ ਨੇੜੇ ਇੱਕ ਕਾਰ ਪਾਰਕ ਵਿੱਚ ਵਾਪਰੀ।ਇੱਕ 26 ਸਾਲਾ ਵਿਅਕਤੀ ਦੀ ਚਾਕੂ ਲੱਗਣ ਨਾਲ ਮੌਤ ਹੋ ਗਈ ਸੀ। ਅੱਜ, ਇੱਕ 17 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ਨੂੰ ਲੈ ਕੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।ਉਸੇ ਘਟਨਾ ਦੇ ਦੋ ਹੋਰ ਪੀੜਤਾਂ ਦੇ ਸਬੰਧ ਵਿੱਚ, ਉਸਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋ ਦੋਸ਼ਾਂ ਦਾ ਵੀ ਸਾਹਮਣਾ ਪਏਗਾ ਹੈ।ਉਸ ਨੂੰ ਭਲਕੇ ਮੈਨੁਕਾਊ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਮ੍ਰਿਤਕ ਵਿਅਕਤੀ ਨੂੰ ਅੱਜ ਉਸ ਦੇ ਪਰਿਵਾਰ ਵੱਲੋਂ ਸਸਕਾਰ ਕਰ ਦਿੱਤਾ ਗਿਆ ਹੈ।
ਆਕਲੈਂਡ ਦੇ ਈਸਟ ਤਮਾਕੀ ਵਿੱਚ ਵਾਪਰੀ ਚਾਕੂ ਮਾਰਨ ਦੀ ਘਟਨਾ ਦੇ ਸਬੰਧ ਵਿੱਚ 17 ਸਾਲਾ ਲੜਕਾ ਗ੍ਰਿਫਤਾਰ…
November 24, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,724
- India5,107
- India Entertainment129
- India News3,274
- India Sports227
- KHABAR TE NAZAR3
- LIFE66
- Movies48
- Music84
- New Zealand Local News2,954
- NewZealand3,274
- Punjabi Articules7
- Religion1,113
- Sports217
- Sports214
- Technology32
- Travel55
- Uncategorized56
- World2,333
- World News1,948
- World Sports206












