Home » ਕ੍ਰਾਈਸਟਚਰਚ ਪੁਲਿਸ ਦੀ ਕਾਰ ਨੂੰ ਮਾਰੀ ਟੱਕਰ,ਸ਼ੱਕੀ ਦੀ ਭਾਲ ਜਾਰੀ…
Home Page News New Zealand Local News NewZealand

ਕ੍ਰਾਈਸਟਚਰਚ ਪੁਲਿਸ ਦੀ ਕਾਰ ਨੂੰ ਮਾਰੀ ਟੱਕਰ,ਸ਼ੱਕੀ ਦੀ ਭਾਲ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਕ੍ਰਾਈਸਟਚਰਚ ਵਿੱਚ ਪੁਲਿਸ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁਲਿਸ ਦੂਜੇ ਦੀ ਭਾਲ ਕਰ ਰਹੀ ਹੈ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਟਨਾ ਸਵੇਰੇ 4 ਵਜੇ ਦੇ ਕਰੀਬ ਬ੍ਰੌਮਲੇ ਵਿੱਚ ਮੇਸੇਸ ਰੋਡ ਉੱਤੇ ਸ਼ੁਰੂ ਹੋਈ।ਪੁਲਿਸ ਨੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਭੱਜ ਗਿਆ ਪੁਲਿਸ ਨੇ ਪਿੱਛਾ ਨਹੀਂ ਕੀਤਾ ਪਰ ਵਾਹਨ ਦਾ ਪਤਾ ਲਗਾਇਆ ਗਿਆ।
ਘਟਨਾ ਦੌਰਾਨ, ਭੱਜਣ ਵਾਲੇ ਵਾਹਨ ਨੇ “ਜਾਣ ਬੁੱਝ ਕੇ ਇੱਕ ਪੁਲਿਸ ਵਾਹਨ ਨੂੰ ਟੱਕਰ ਮਾਰ ਦਿੱਤੀ।ਪੁਲਿਸ ਨੇ ਆਖਰਕਾਰ ਫਿਲਿਪਸਟਾਊਨ ਵਿੱਚ ਮੈਥੇਸਨ ਰੋਡ ‘ਤੇ ਵਾਹਨ ਨੂੰ ਰੋਕ ਲਿਆ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ – ਪਰ ਵਾਹਨ ਦਾ ਡਰਾਈਵਰ ਮੌਕੇ ਤੋ ਪੈਦਲ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦਾ ਅਜੇ ਪਤਾ ਨਹੀਂ ਲੱਗ ਸਕਿਆ।ਪੁਲਿਸ ਨੇ ਕਿਹਾ ਡਰਾਈਵਰ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।