ਯੋਗ ਗੁਰੂ ਸਵਾਮੀ ਰਾਮਦੇਵ ਨੇ ਤਿੰਨ ਦਿਨ ਪਹਿਲਾਂ ਦਿੱਤੇ ਆਪਣੇ ਉਸ ਬਿਆਨ ’ਤੇ ਮੁਆਫੀ ਮੰਗ ਲਈ ਹੈ, ਜਿਸ ’ਚ ਉਨ੍ਹਾਂ ਨੇ ਇਕ ਯੋਗਾ ਸਿਖਲਾਈ ਪ੍ਰੋਗਰਾਮ ’ਚ ਕਿਹਾ ਸੀ ਕਿ ਔਰਤਾਂ ਸਾੜ੍ਹੀਆਂ ’ਚ ਚੰਗੀਆਂ ਲੱਗਦੀਆਂ ਹਨ, ਉਹ ਸਲਵਾਰ ਸੂਟ ’ਚ ਵੀ ਚੰਗੀਆਂ ਲੱਗਦੀਆਂ ਹਨ ਅਤੇ ਮੇਰੇ ਹਿਸਾਬ ਨਾਲ ਉਹ ਬਿਨਾਂ ਕੁਝ ਪਹਿਨੇ ਵੀ ਚੰਗੀਆਂ ਲੱਗਦੀਆਂ ਹਨ। ਰਾਮਦੇਵ ਦੇ ਇਸ ਬਿਆਨ ’ਤੇ ਸਿਆਸੀ, ਸਮਾਜਿਕ ਖੇਤਰ ਤੋਂ ਇਲਾਵਾ ਔਰਤਾਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਸੀ। ਕਈਆਂ ਨੇ ਉਨ੍ਹਾਂ ਨੂੰ ਥੱਪੜ ਮਾਰਨ, ਲੱਤਾਂ ਮਾਰਨ ਦੀ ਗੱਲ ਵੀ ਕਹੀ ਅਤੇ ਕਈਆਂ ਨੇ ਕਿਹਾ ਕਿ ਔਰਤਾਂ ’ਤੇ ਇਸ ਤਰ੍ਹਾਂ ਦੀਆਂ ਅਪਮਾਨਜਨਕ ਟਿੱਪਣੀਆਂ ਲਈ ਉਨ੍ਹਾਂ ਨੂੰ ਮੁੰਨ ਦੇਣਾ ਚਾਹੀਦਾ ਸੀ। ਇਸ ਸਬੰਧੀ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਸ਼ਨਿਚਰਵਾਰ ਨੂੰ ਇਸ ਨੇ ਯੋਗ ਗੁਰੂ ਰਾਮਦੇਵ ਨੂੰ ਨੋਟਿਸ ਜਾਰੀ ਕਰ ਕੇ ਦੋ ਦਿਨਾਂ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਸੀ। ਇਸ ’ਤੇ ਰਾਮਦੇਵ ਨੇ ਸੋਮਵਾਰ ਨੂੰ ਮਹਾਰਾਸ਼ਟਰ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੂਪਾਲੀ ਚਾਕਣਕਰ ਨੂੰ ਈਮੇਲ ਭੇਜੀ। ਰੂਪਾਲੀ ਨੇ ਦੱਸਿਆ ਕਿ ਰਾਮਦੇਵ ਨੇ ਉਨ੍ਹਾਂ ਨੂੰ ਜਵਾਬ ਭੇਜਿਆ ਹੈ ਅਤੇ ਟਿੱਪਣੀ ’ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਮਾਫ਼ੀ ਮੰਗੀ ਹੈ ਪਰ ਇਸ ਦੇ ਨਾਲ ਹੀ ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਦੀ ਟਿੱਪਣੀ ਨੂੰ ਕਥਿਤ ਤੌਰ ’ਤੇ ਤੋੜਿਆ-ਮਰੋੜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਨੂੰ ਨੋਟਿਸ ਦਾ ਜਵਾਬ ਜ਼ਰੂਰ ਮਿਲ ਗਿਆ ਹੈ ਪਰ ਜੇਕਰ ਕੋਈ ਹੋਰ ਇਤਰਾਜ਼ ਜਾਂ ਸ਼ਿਕਾਇਤ ਮਿਲਦੀ ਹੈ ਤਾਂ ਅਸੀਂ ਉਸ ਦੀ ਬਾਰੀਕੀ ਨਾਲ ਜਾਂਚ ਕਰਾਂਗੇ ਅਤੇ ਪਿਛਲੇ ਹਫਤੇ ਹੋਏ ਪ੍ਰੋਗਰਾਮ ਦੀ ਪੂਰੀ ਵੀਡੀਓ ਰਿਕਾਰਡਿੰਗ ਹਾਸਲ ਕਰਾਂਗੇ।
ਰਾਮਦੇਵ ਨੇ ਔਰਤਾਂ ’ਤੇ ਦਿੱਤੇ ਵਿਵਾਦਿਤ ਬਿਆਨ ’ਤੇ ਮੰਗੀ ਮਾਫ਼ੀ, ਈਮੇਲ ਰਾਹੀਂ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੂੰ ਭੇਜਿਆ ਜਵਾਬ…
November 29, 2022
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












