ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਰੋਜ਼ਹਿਲ ਇਲਾਕੇ ਵਿੱਚ ਅੱਜ ਤੜਕੇ ਸਵੇਰ ਹੋਏ ਹੋਏ ਇਕ ਪਰਿਵਾਰਕ ਝਗੜੇ ਦੌਰਾਨ ਇੱਕ ਬੱਚੇ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਝਗੜੇ ਵਿੱਚ ਇੱਕ ਬੱਚੇ ਦੀ ਗਰਦਨ ‘ਤੇ ਸੱਟ ਲੱਗੀ ਹੈ।
ਡਿਟੈਕਟਿਵ ਇੰਸਪੈਕਟਰ ਕੈਰਨ ਬ੍ਰਾਈਟ ਨੇ ਕਿਹਾ ਕਿ ਸਵੇਰੇ 3.40 ਵਜੇ ਦੇ ਆਸ-ਪਾਸ ਆਕਲੈਂਡ ਦੇ ਉਪਨਗਰ ਰੋਜ਼ਹਿਲ ਵਿੱਚ ਘਟਨਾ ਬਾਰੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।