Home » ਪੁੱਕੀਕੁਹੀ ਅਤੇ ਪਾਪਾਟੋਏਟੋਏ ਵਿੱਚ ਚੋਰੀ ਅਤੇ ਭੰਨ-ਤੋੜ ਮਾਮਲੇ ਸਬੰਧੀ 8 ਗ੍ਰਿਫਤਾਰ…
Home Page News New Zealand Local News NewZealand

ਪੁੱਕੀਕੁਹੀ ਅਤੇ ਪਾਪਾਟੋਏਟੋਏ ਵਿੱਚ ਚੋਰੀ ਅਤੇ ਭੰਨ-ਤੋੜ ਮਾਮਲੇ ਸਬੰਧੀ 8 ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ ਦੱਖਣੀ ਆਕਲੈਂਡ ਵਿੱਚ ਵੱਖ-ਵੱਖ ਦੁਕਾਨਾਂ ਤੇ ਹੋਈ ਚੋਰੀ ਅਤੇ ਭੰਨ-ਤੋੜ ਦੇ ਮਾਮਲਿਆਂ ਸਬੰਧੀ ਪੁਲਿਸ ਵੱਲੋਂ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆਂ ਹੈ।ਚੋਰਾਂ ਵੱਲੋਂ ਪੁੱਕੀਕੁਹੀ ਵਿੱਚ ਮਾਈਕਲ ਹਿੱਲ,ਵੋਡਾਫੋਨ ਅਤੇ ਹੋਰ ਸਟੋਰਾਂ ਤੇ ਚੋਰੀ ਅਤੇ ਭੰਨ-ਤੋੜ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ ਜਿਸ ਸਬੰਧੀ ਪੁਲਿਸ ਵੱਲੋਂ ਮੌਕੇ ਤੋ ਫ਼ਰਾਰ ਹੋਏ ਚੋਰੀ ਨੂੰ ਹੈਲੀਕਾਪਟਰ ਦੀ ਮਦਦ ਨਾਲ ਥੋੜੀ ਦੇਰ ਬਾਅਦ ਵਾਰਦਾਤ ਵਿੱਚ ਸ਼ਾਮਲ 5 ਜਾਣਿਆਂ ਜਿਨਾਂ ਦੀ ਉਮਰ 13 ਤੋ 16 ਦੇ ਵਿਚਕਾਰ ਦੱਸੀ ਗਈ ਹੈ ਨੂੰ ਕਾਬੂ ਕਰ ਲਿਆਂ ਗਿਆਂ।ਇਸ ਤੋ ਇਲਾਵਾ ਪਾਪਾਟੋਏਟੋਏ ਵਿੱਚ ਕਰੂਥ ਰੋਡ ਤੇ ਇੱਕ ਡੇਅਰੀ ਸ਼ਾਪ ਨੂੰ ਲੁੱਟਣ ਦੀ ਅਸ਼ਫਲ ਵਾਰਦਾਤ ਸਬੰਧੀ ਵੀ 3 ਲੋਕਾਂ ਨੂੰ ਹਿਰਾਸਤ ਵਿੱਚ ਲਿਆਂ ਗਿਆਂ ਹੈ।