Home » ਮਾਊਂਟ ਈਡਨ ‘ਚ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਲੁੱਟਿਆਂ ਗਿਆ ਸ਼ਰਾਬ ਦੇ ਠੇਕਾ…
Home Page News • New Zealand Local News • NewZealand

ਮਾਊਂਟ ਈਡਨ ‘ਚ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਲੁੱਟਿਆਂ ਗਿਆ ਸ਼ਰਾਬ ਦੇ ਠੇਕਾ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਦੇ ਮਾਊਂਟ ਈਡਨ ਵਿੱਚ ਇੱਕ ਸ਼ਰਾਬ ਦੇ ਸਟੋਰ ਵਿੱਚ ਦੋ ਹਫ਼ਤਿਆਂ ਵਿੱਚ ਦੂਜੀ ਵਾਰ ਚੋਰੀ ਹੋਈ ਹੋਣ ਦੀ ਖਬਰ ਹੈ।ਪੁਲਿਸ ਅਧਿਕਾਰੀਆਂ ਨੂੰ ਸਵੇਰੇ 5 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮਾਊਂਟ ਈਡਨ ਰੋਡ ‘ਤੇ ਬਿਗ ਬੈਰਲ ਬੋਤਲ ਨਾਮ ਦੀ ਦੁਕਾਨ ‘ਤੇ ਬੁਲਾਇਆ ਗਿਆ ਸੀ।ਜਿੱਥੇ ਦੁਕਾਨ ਦਾ ਅਗਲਾ ਦਰਵਾਜ਼ਾ ਟੁੱਟਿਆ ਹੋਇਆ ਅਤੇ ਫਰਸ਼ ‘ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਅਤੇ ਕਾਫੀ ਭੰਨ-ਤੋੜ ਸੀ।ਪੁਲਿਸ ਨੇ ਕਿਹਾ ਕਿ ਤਾਜ਼ਾ ਚੋਰੀ ਦੀ ਜਾਂਚ ਆਪਣੇ ਸ਼ੁਰੂਆਤੀ ਪੜਾਅ ‘ਤੇ ਹੈ।