Home » ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਦੇ ਖਾਣੇ ‘ਚੋਂ ਨਿਕਲਿਆ ਨਕਲੀ ਦੰਦ, ਔਰਤ ਨੇ ਸ਼ੇਅਰ ਕੀਤੀ ਫੋਟੋ…
Home Page News • India • World • World News

ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਦੇ ਖਾਣੇ ‘ਚੋਂ ਨਿਕਲਿਆ ਨਕਲੀ ਦੰਦ, ਔਰਤ ਨੇ ਸ਼ੇਅਰ ਕੀਤੀ ਫੋਟੋ…

Spread the news

ਮੀਡੀਆ ਰਿਪੋਰਟਾਂ ਮੁਤਾਬਕ ਲੰਡਨ ਤੋਂ ਦੁਬਈ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ‘ਚ ਇਕ ਮਹਿਲਾ ਯਾਤਰੀ ਦੇ ਖਾਣੇ ‘ਚ ਨਕਲੀ ਦੰਦ ਮਿਲਿਆ ਹੈ। ਘਾਦਾ ਅਲ-ਹੋਸ ਨਾਮ ਦੀ ਇਸ ਔਰਤ ਨੇ ਖਾਣੇ ਦੀ ਫੋਟੋ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਇੱਕ ਨਕਲੀ ਦੰਦ ਪਿਆ ਨਜ਼ਰ ਆ ਰਿਹਾ ਹੈ।ਔਰਤ ਨੇ ਬ੍ਰਿਟਿਸ਼ ਏਅਰਵੇਜ਼ ਨੂੰ ਟੈਗ ਕਰਕੇ ਲਿਖਿਆ ਕਿ 25 ਅਕਤੂਬਰ ਨੂੰ ਤੁਹਾਡੀ ਫਲਾਈਟ BA107 ‘ਤੇ ਪਰੋਸੇ ਗਏ ਖਾਣੇ ‘ਚ ਨਕਲੀ ਦੰਦ ਮਿਲੇ ਹਨ। ਮੈਂ ਅਜੇ ਵੀ ਇਸ ਬਾਰੇ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ। ਤੁਹਾਡੇ ਕਾਲ ਸੈਂਟਰ ਤੋਂ ਇਸ ਬਾਰੇ ਕਿਸੇ ਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ।