ਐਡਮਿੰਟਨ ਵਿਖੇ ਲੰਘੀ ਤਿੰਨ ਦਸੰਬਰ ਨੂੰ 24 ਸਾਲਾਂ ਨੌਜਵਾਨ ਸਨਰਾਜ ਸਿੰਘ ਦਾ ਗੋਲੀਆ ਮਾਰ ਕਤਲ ਕਰ ਦਿੱਤਾ ਗਿਆ ਸੀ ਜਿਸਦੀ ਪਛਾਣ ਪੁਲਿਸ ਵੱਲੋ ਹੁਣ ਜਨਤਕ ਕੀਤੀ ਗਈ ਹੈ।
ਘਟਨਾ ਐਡਮਿੰਟਨ ਦੇ 52 ਸਟਰੀਟ ਤੇ 13 ਐਵੇਨਿਊ ਦੀ ਹੈ, ਜਿੱਥੇ 24 ਸਾਲਾ ਸਨਰਾਜ ਸਿੰਘ ਜਖਮੀ ਹਾਲਤ ਵਿੱਚ ਮਿਲਿਆ ਸੀ, ਉਸਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ।
ਉਸ ਨੂੰ ਮੌਕੇ ਤੋਂ ਹਸਪਤਾਲ ਪਹੁੰਚਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਗੱਡੀ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ, ਜਿਸ ਦੀ ਇਸ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਹੈ। ਘਟਨਾ ਰਾਤ 8 ਕੁ ਵਜੇ ਦੇ ਨਜਦੀਕ ਵਾਪਰੀ ਸੀ। ਦੱਸਣਯੋਗ ਹੈ ਕਿ ਕੈਨੈਡਾ ਚ ਵੱਖ-ਵੱਖ ਹਾਦਸਿਆ ਕਾਰਨ ਲਗਾਤਾਰ ਪੰਜਾਬੀ ਨੌਜਵਾਨਾ ਦੀਆਂ ਮੌਤਾ ਹੋ ਰਹੀਆ ਹਨ।
ਕੁਲਤਰਨ ਸਿੰਘ ਪਧਿਆਣਾ