Home » ਬੀਤੀ ਰਾਤ ਪਾਪਾਟੋਏਟੋਏ ‘ਚ ਸਟੋਰ ਭੰਨਣ ਵਾਲੇ ਪੁਲਿਸ ਨੇ ਕੀਤੇ ਕਾਬੂ…
Home Page News • New Zealand Local News • NewZealand

ਬੀਤੀ ਰਾਤ ਪਾਪਾਟੋਏਟੋਏ ‘ਚ ਸਟੋਰ ਭੰਨਣ ਵਾਲੇ ਪੁਲਿਸ ਨੇ ਕੀਤੇ ਕਾਬੂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਆਕਲੈਂਡ ਦੇ ਇੱਕ ਸਟੋਰ ‘ਤੇ ਭੰਨ-ਤੋੜ ਅਤੇ ਚੋਰੀ ਦੀ ਘਟਨਾ ਸਬੰਧੀ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ।ਪੁਲਿਸ ਨੇ ਕਿਹਾ ਕਿ ਤੜਕੇ 2 ਵਜੇ ਦੇ ਕਰੀਬ ਗ੍ਰੇਟ ਸਾਊਥ ਰੋਡ,ਪਾਪਾਟੋਏਟੋਏ ‘ਤੇ ਇੱਕ ਸਟੋਰ ਵਿੱਚ ਦਾਖਲ ਹੋਣ ਲਈ ਚੋਰਾਂ ਦੇ ਇਸ ਗਰੁੱਪ ਵੱਲੋਂ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ।ਪੁਲਿਸ ਨੇ ਘਟਨਾ ‘ਤੇ ਤੁਰੰਤ ਜਵਾਬ ਦਿੰਦੇ ਹੋਏ ਇਹਨਾਂ ਚੋਰਾਂ ਨੂੰ ਓਟਾਰਾ ਤੋ ਗ੍ਰਿਫਤਾਰ ਕਰ ਲਿਆ।” ਕਥਿਤ ਅਪਰਾਧੀਆਂ ਵਿੱਚੋਂ ਦੋ ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ, ਜਦੋਂ ਕਿ ਤੀਜੇ ਨੂੰ ਯੂਥ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।