Home » ਗੈਂਗਸਟਰ ਲੰਡਾ ਦੀ ਧਮਕੀ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਕੇਸ ਹੈਂਡਲ ਕਰ ਰਹੇ 12 ਅਫ਼ਸਰਾਂ ਦੀ ਵਧਾਈ ਸੁਰੱਖਿਆ…
Home Page News India India News

ਗੈਂਗਸਟਰ ਲੰਡਾ ਦੀ ਧਮਕੀ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਕੇਸ ਹੈਂਡਲ ਕਰ ਰਹੇ 12 ਅਫ਼ਸਰਾਂ ਦੀ ਵਧਾਈ ਸੁਰੱਖਿਆ…

Spread the news

ਕੈਨੇਡਾ ‘ਚ ਮੌਜੂਦ ਗੈਂਗਸਟਰ ਲਖਬੀਰ ਸਿੰਘ ਲੰਡਾ (Gangster Lakhbir Singh Landa) ਨੇ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਦਰਅਸਲ, ਸਪੈਸ਼ਲ ਸੈੱਲ ਦੇ 12 ਅਧਿਕਾਰੀ ਸਿੱਧੂ ਮੂਸੇਵਾਲਾ ਕਤਲ ਕੇਸ (Sidhu Moosewala Murder Case) ‘ਚ ਅੱਤਵਾਦੀ ਸਬੰਧਾਂ ਦੀ ਜਾਂਚ ਕਰ ਰਹੇ ਹਨ। ਇਨ੍ਹਾਂ ਅਧਿਕਾਰੀਆਂ ‘ਚ ਸਪੈਸ਼ਲ ਸੀਪੀ ਐਚਜੀਐਸ ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ ਮਨੀਸ਼ੀ ਚੰਦਰਾ, ਡੀਸੀਪੀ ਰਾਜੀਵ ਰੰਜਨ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਹਥਿਆਰਾਂ ਨਾਲ ਲੈਸ ਪੁਲਿਸ ਕਮਾਂਡੋ ਇਨ੍ਹਾਂ ਸਾਰਿਆਂ ਦੇ ਨਾਲ 24 ਘੰਟੇ ਤਾਇਨਾਤ ਰਹੇਗਾ। Y-ਸ਼੍ਰੇਣੀ ਦੀ ਸੁਰੱਖਿਆ ਆਮ ਤੌਰ ‘ਤੇ ਕੈਬਨਿਟ ਮੰਤਰੀਆਂ, ਮੁੱਖ ਮੰਤਰੀਆਂ, ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ, ਸੀਨੀਅਰ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਲਖਬੀਰ ਸਿੰਘ ਲੰਡਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦਿੰਦੇ ਹੋਏ ਲਿਖਿਆ ਕਿ ਮੈਂ ਦਿੱਲੀ ਪੁਲਿਸ ਨੂੰ ਇਕ ਗੱਲ ਕਹਿਣੀ ਚਾਹੁੰਦਾ ਹਾਂ। ਸਾਡੇ ਕੋਲ ਤੁਹਾਡੇ ਸਾਰਿਆਂ ਦੀਆਂ ਫੋਟੋਆਂ ਹਨ। ਜੇਕਰ ਅਸੀਂ ਤੁਹਾਨੂੰ ਆਪਣੀਆਂ ਗਲੀਆਂ ਦੇਖੀਏ ਤਾਂ ਇਹ ਚੰਗੀ ਗੱਲ ਨਹੀਂ ਹੋਵੇਗੀ। ਨਹੀਂ ਤਾਂ ਅਸੀਂ ਤੁਹਾਡੇ ਇਲਾਕੇ ‘ਚ ਘੁਸਪੈਠ ਕਰਾਂਗੇ ਤੇ ਤੁਹਾਨੂੰ ਕੁੱਟਾਂਗੇ। ਸੂਤਰਾਂ ਅਨੁਸਾਰ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਸਪੈਸ਼ਲ ਸੀਪੀ (ਸਪੈਸ਼ਲ ਸੈੱਲ) ਹਰਗੋਬਿੰਦਰ ਸਿੰਘ ਧਾਲੀਵਾਲ ਅਤੇ ਡੀਸੀਪੀਜ਼ (ਸਪੈਸ਼ਲ ਸੈੱਲ) ਮਨੀਸ਼ੀ ਚੰਦਰਾ ਤੇ ਰਾਜੀਵ ਰੰਜਨ ਲਈ ਵਾਈ-ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਨੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ, ਸਪੈਸ਼ਲ ਸੈੱਲ ਦਿੱਲੀ ਪੁਲਿਸ ਦੀ ਐਂਟੀ ਟੈਰਰ ਯੂਨਿਟ ਹੈ। ਵਰਤਮਾਨ ‘ਚ ਰਾਜੀਵ ਰੰਜਨ ਸਪੈਸ਼ਲ ਸੈੱਲ ਦੀਆਂ ਦੋ ਯੂਨਿਟਾਂ ਦੀ ਅਗਵਾਈ ਕਰ ਰਹੇ ਹਨ, ਜਦੋਂਕਿ ਮਨੀਸ਼ੀ ਚੰਦਰਾ ਪੁਲਿਸ ਕਮਿਸ਼ਨਰ ਦੇ ਸਟਾਫ ਅਫਸਰ (SO) ਵਜੋਂ ਕੰਮ ਕਰ ਰਹੇ ਹਨ। ਸੂਤਰਾਂ ਅਨੁਸਾਰ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ਸਪੈਸ਼ਲ ਸੀਪੀ (ਸਪੈਸ਼ਲ ਸੈੱਲ) ਹਰਗੋਬਿੰਦਰ ਸਿੰਘ ਧਾਲੀਵਾਲ ਅਤੇ ਡੀਸੀਪੀਜ਼ (ਸਪੈਸ਼ਲ ਸੈੱਲ) ਮਨੀਸ਼ੀ ਚੰਦਰਾ ਤੇ ਰਾਜੀਵ ਰੰਜਨ ਲਈ ਵਾਈ-ਸ਼੍ਰੇਣੀ ਦੀ ਸੁਰੱਖਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਨੇੜੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ, ਸਪੈਸ਼ਲ ਸੈੱਲ ਦਿੱਲੀ ਪੁਲਿਸ ਦੀ ਐਂਟੀ ਟੈਰਰ ਯੂਨਿਟ ਹੈ। ਵਰਤਮਾਨ ‘ਚ ਰਾਜੀਵ ਰੰਜਨ ਸਪੈਸ਼ਲ ਸੈੱਲ ਦੀਆਂ ਦੋ ਯੂਨਿਟਾਂ ਦੀ ਅਗਵਾਈ ਕਰ ਰਹੇ ਹਨ, ਜਦੋਂਕਿ ਮਨੀਸ਼ੀ ਚੰਦਰਾ ਪੁਲਿਸ ਕਮਿਸ਼ਨਰ ਦੇ ਸਟਾਫ ਅਫਸਰ (SO) ਵਜੋਂ ਕੰਮ ਕਰ ਰਹੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਤੋਂ ਇਲਾਵਾ ਚਾਰ ਏਸੀਪੀਜ਼ ਤੇ ਪੰਜ ਇੰਸਪੈਕਟਰਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।