Home » ਲਾੜੀ ਵਲੋਂ ਹੱਥ ਨਾਂ ਫੜਨ ਕਰਕੇ ਟੁੱਟੇ ਰਿਸ਼ਤੇ ਵਾਲੇ ਨੌਜਵਾਨ ਦਾ ਹੋਇਆਂ ਵਿਆਹ
Home Page News • India • India News

ਲਾੜੀ ਵਲੋਂ ਹੱਥ ਨਾਂ ਫੜਨ ਕਰਕੇ ਟੁੱਟੇ ਰਿਸ਼ਤੇ ਵਾਲੇ ਨੌਜਵਾਨ ਦਾ ਹੋਇਆਂ ਵਿਆਹ

Spread the news

ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਨਵ ਵਿਆਹੁਤਾ ਜੋੜੀ ‘ਚ ਕੁਝ ਤਕਰਾਰ ਪੈਦਾ ਹੋਣ ਨਾਲ ਵਿਆਹ ਸਿਰੇ ਨਹੀਂ ਚੜ ਸਕਿਆ ਤੇ ਲਾਵਾਂ ਤੋਂ ਬਾਅਦ ਹੀ ਮੁੰਡੇ ਕੁੜੀ ਦਾ ਤਲਾਕ ਹੋ ਗਿਆ। ਦੱਸ ਦੇਈਏ ਕਿ ਉਸੇ ਲਾੜੇ ਭਾਵ ਜਗਪ੍ਰੀਤ ਸਿੰਘ ਨੇ ਹੁਣ ਦੂਜਾ ਵਿਆਹ ਕਰ ਲਿਆ ਹੈ ਉਹ ਆਪਣੀ ਜ਼ਿੰਦਗੀ ‘ਚ ਅੱਗੇ ਵਧਿਆ ਹੈ।ਤਸਵੀਰ ‘ਚ ਦੇਖਿਆ ਜਾ ਸਕਦਾ ਹੈ ਕਿ ਜਗਪ੍ਰੀਤ ਸਿੰਘ ਆਪਣੀ ਇਸ ਨਵੀਂ ਦੁਲਹਨ ਨਾਲ ਖੁਸ਼ ਹੈ।ਦੱਸ ਦੇਈਏ ਕਿ ਬੀਤੇ ਦੋ ਦਿਨ ਪਹਿਲਾਂ ਜੋ ਵੀਡੀਓ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਈ ਸੀ ਉਸ ‘ਚ ਨਵ ਵਿਆਹੁਤਾ ਕੁੜੀ ਆਪਣੇ ਹੀ ਪਤੀ ਦਾ ਹੱਥ ਫੜਨ ਤੋਂ ਨਾਂਹ ਕਰ ਦਿੰਦੀ ਹੈ, ਉੱਥੇ ਮੌਜੂਦ ਹਰ ਸਖਸ਼ ਨੇ ਉਸ ਲੜਕੂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।ਪਰ ਨਹੀਂ ਕੁੜੀ ਆਪਣੀ ਜ਼ਿੱਦ ‘ਤੇ ਅੜੀ ਰਹੀ ਅਖੇ ਮੈਂ ਹੱਥ ਨਹੀਂ ਫੜਨਾ ਤੇ ਉਥੇ ਮੌਜੂਦ ਕੁਝ ਲੋਕਾਂ ਨਾਲ ਬਦਸਲੂਕੀ ਕਰਦੀ ਨਜ਼ਰ ਆਉਂਦੀ ਹੈ।ਜਿਸ ਕਾਰਨ ਰਿਸ਼ਤਾ ਟੁੱਟ ਜਾਂਦਾ ਹੈ।