Home » ਸਵੇਰੇ ਸਵੇਰੇ ਨਿਊਜ਼ੀਲੈਂਡ ‘ਚ ਵਾਪਰਿਆਂ ਹਾਦਸਾ,ਟਰੇਨ ਦੀ ਲਪੇਟ ‘ਚ ਆਏ ਵਿਅਕਤੀ ਦੀ ਮੌਤ…
Home Page News New Zealand Local News NewZealand

ਸਵੇਰੇ ਸਵੇਰੇ ਨਿਊਜ਼ੀਲੈਂਡ ‘ਚ ਵਾਪਰਿਆਂ ਹਾਦਸਾ,ਟਰੇਨ ਦੀ ਲਪੇਟ ‘ਚ ਆਏ ਵਿਅਕਤੀ ਦੀ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਅੱਜ ਸਵੇਰੇ ਅੱਪਰ ਹੱਟ ‘ਚ ਟਰੇਨ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਟਰੇਨ ਮਾਸਟਰਟਨ ਤੋਂ ਵੈਲਿੰਗਟਨ ਜਾ ਰਹੀ ਸੀ। ਸਵੇਰੇ 7.20 ਵਜੇ ਦੇ ਕਰੀਬ ਮੇਮੋਰਨ ਸਟੇਸ਼ਨ ‘ਤੇ ਐਮਰਜੈਂਸੀ ਸੇਵਾਵਾਂ ਨੂੰ ਘਟਨਾ ਸਥਾਨ ‘ਤੇ ਬੁਲਾਇਆ ਗਿਆ।ਵੈਲਿੰਗਟਨ ਅਤੇ ਵੈਰਾਰਾਪਾ ਵਿਚਕਾਰ ਰੇਲ ਗੱਡੀ ਨੂੰ ਕਈ ਘੰਟਿਆਂ ਲਈ ਮੁਅੱਤਲ ਕੀਤਾ ਗਿਆ ਸੀ ਅਤੇ ਯਾਤਰੀਆਂ ਨੂੰ ਦੇਰੀ ਦੀ ਉਮੀਦ ਕਰਨ ਦੀ ਤਾਕੀਦ ਕੀਤੀ ਗਈ ਹੈ ਅਤੇ ਘਟਨਾ ਤੋਂ ਬਾਅਦ ਆਪਣੀ ਯਾਤਰਾ ਜਾਰੀ ਰੱਖਣ ਲਈ ਯਾਤਰੀਆਂ ਨੂੰ ਇਕੱਠਾ ਕਰਨ ਲਈ ਬੱਸਾਂ ਭੇਜੀਆਂ ਗਈਆਂ ਜਾ ਰਹੀਆਂ ਹਨ।