ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਮੈਨੂਕਾਉ ਵਿੱਚ ਵੱਡੀ ਘਟਨਾ ਘਟਣ ਦੀ ਖਬਰ ਹੈ ਜਿੱਥੇ ਇੱਕ ਵਿਅਕਤੀ ਨੂੰ ਗੋਲੀ ਮਾਰੀ ਗਈ ਹੈ ਅਤੇ ਉਸਦੀ ਮੌਕੇ ਤੇ ਮੌਤ ਹੋ ਗਈ ਦੱਸੀ ਜਾ ਰਹੀ ਹੈ।
ਇਹ ਘਟਨਾ ਮੈਨੂਕਾਊ ਦੇ ਪੁਹੀਨੂਈ ਰੋਡ ‘ਤੇ ਸੇਵਨਥ ਡੇਅ ਐਡਵੇਨਟਿਸਟ ਕਮਿਊਨਿਟੀ ਚਰਚ ਵਿੱਚ ਸਵੇਰੇ 10 ਵਜੇ ਦੇ ਕਰੀਬ ਵਾਪਰੀ ਹੈ।ਇਸ ਮੌਕੇ ਮੌਕੇ ‘ਤੇ ਵੱਡੀ ਗਿਣਤੀ ਵਿੱਚ ਹਥਿਆਰਬੰਦ ਪੁਲਿਸ ਪਹੁੰਚੀ।ਚਰਚ ਦੀ ਨਜਦੀਕ ਇੱਕ ਹੋਰ ਸ੍ਰਟੀਟ ਨੂੰ ਵੀ ਪੁਲਿਸ ਵੱਲੋਂ ਬੰਦ ਕੀਤਾ ਗਿਆ ਅਤੇ ਹਥਿਆਰਬੰਦ ਅਤੇ ਪੁਲਿਸ ਡੌਗ ਅਤੇ ਹੈਲੀਕਾਪਟਰ ਰਾਹੀ ਇਲਾਕੇ ਦੀ ਜਾਂਚ ਕਰ ਰਹੀ ਵੇਖੀ ਗਈ।ਇਸ ਮਾਮਲੇ ਸਬੰਧੀ ਕਿਸੇ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਾਂ ਨਹੀਂ, ਇਸ ਬਾਰੇ ਅਜੇ ਕੋਈ ਖਬਰ ਨਹੀ ਹੈ।ਦੱਸ ਦਈਏ ਕਿ ਇਹ ਚਰਚ ਡੇਲੀ ਖਬਰ ਦੇ ਦਫਤਰ ਤੋ ਸਿਰਫ 100 ਮੀਟਰ ਦੀ ਦੂਰੀ ਤੇ ਹੈ।