Home » ਐਬਟਸਫੋਰਡ ਦੇ ਬਜੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ…
Home Page News • India • India News • World • World News

ਐਬਟਸਫੋਰਡ ਦੇ ਬਜੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰ…

Spread the news

ਐਬਟਸਫੋਰਡ, ਬ੍ਰਿਟਿਸ਼ ਕੋਲੰਬੀਆ: ਮਈ 2022 ਚ ਐਬਟਸਫੋਰਡ ਦੇ ਇੱਕ ਬਜੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੀ ਟੀਮ ਵੱਲੋ ਸਰੀ ਦੇ ਤਿੰਨ ਪੰਜਾਬੀਆ ਉੱਤੇ ਪਹਿਲੀ ਡਿਗਰੀ ਦੇ ਕਤਲ ਦੇ ਦੋਸ਼ ਲਗਾ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧ ਚ IHIT ਵੱਲੋ ਸਰੀ ਦੇ ਗੁਰਕਰਨ ਸਿੰਘ(22), ਅਭਿਜੀਤ ਸਿੰਘ (20), ਅਤੇ ਖੁਸ਼ਵੀਰ ਤੂਰ(20) ਨੂੰ ਬਜੁਰਗ ਜੋੜੇ ਆਰਨੋਲਡ ਡੀ ਜੋਂਗ (77) ਅਤੇ ਉਸਦੀ ਪਤਨੀ ਜੋਐਨ (76) ਦੀ ਮੌਤ ਦੇ ਸਬੰਧ ਵਿੱਚ ਪਹਿਲੀ ਡਿਗਰੀ ਕਤਲ ਦੇ ਦੋ ਦੋਸ਼ ਹੇਠ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ।

ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਅੱਜ ਸ਼ੁੱਕਰਵਾਰ ਦੁਪਹਿਰ (16 ਦਸੰਬਰ) ਨੂੰ ਇੰਨਾ ਗ੍ਰਿਫਤਾਰੀਆਂ ਅਤੇ ਚਾਰਜ਼ਜ ਦਾ ਐਲਾਨ ਕੀਤਾ ਹੈ।

ਕੁਲਤਰਨ ਸਿੰਘ ਪਧਿਆਣਾ