ਆਕਲੈਂਡ(ਬਲਜਿੰਦਰ ਸਿੰਘ)ਕ੍ਰਾਈਸਟਚਰਚ ਦੇ ਸਕਾਰਬਰੋ ਪਾਰਕ ਵਿੱਚ ਇੱਕ ਔਰਤ ਅਤੇ ਉਸਦੇ ਬੱਚੇ ਦੇ ਕਥਿਤ ਹਮਲੇ ‘ਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।
ਪੁਲਿਸ ਨੇ ਸ਼ਨੀਵਾਰ ਰਾਤ ਨੂੰ 10 ਵਜੇ ਦੇ ਕਰੀਬ ਹੇਬਰਡਨ ਐਵੇਨਿਊ, ਸੁਮਨੇਰ ਵਾਪਰੀ ਇਸ ਘਟਨਾ ਦੀ ਸੂਚਨਾ ਮਿਲੀ ਸੀ।
ਪੁਲਿਸ ਨੇ ਦੱਸਿਆ ਕਿ ਇੱਕ 18 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਉੱਤੇ ਹਮਲੇ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਹ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਪੁਲਿਸ ਮਾਮਲੇ ਦੀ ਜਾਂਚ ਜਾਰੀ ਰੱਖ ਰਹੀ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੀ ਕੋਈ ਨਫ਼ਰਤ ਜਾਂ ਨਸਲੀ ਹਮਲਾ ਸੀ ਜਾ ਕੋਈ ਹੋਰ ਮਾਮਲਾ।ਕ੍ਰਾਈਸਟਚਰਚ ਦੇ ਇਮਾਮ ਗਮਲ ਫੌਦਾ, ਜੋ ਘਟਨਾ ਦੌਰਾਨ ਮੌਜੂਦ ਸੀ, ਨੇ ਦੋਸ਼ ਲਗਾਇਆ ਕਿ ਵਿਅਕਤੀ ਨੇ ਨਸਲਵਾਦੀ ਟਿੱਪਣੀਆਂ ਕੀਤੀਆਂ ਜਿਸ ਵਿੱਚ ਉਸ ਨੇ ਕਿਹਾ ਕਿ “ਆਪਣੇ ਦੇਸ਼ ਵਾਪਸ ਜਾਓ” ਅਤੇ ਇਹ ਵੀ ਕਿਹਾ ਕਿ ਤੁਸੀ”ਅੰਗਰੇਜ਼ੀ ਵੀ ਨਹੀਂ ਬੋਲ ਸਕਦੇ”।