Home » ਨਿਊਜ਼ੀਲੈਂਡ ਦੇ ਆਈਸ ਹਾਕੀ ਖਿਡਾਰੀ ਦੀ ਬੀਚ ਤੇ ਡੁੱਬਣ ਕਾਰਨ ਮੌਤ…
Home Page News India Sports New Zealand Local News NewZealand Sports Sports World Sports

ਨਿਊਜ਼ੀਲੈਂਡ ਦੇ ਆਈਸ ਹਾਕੀ ਖਿਡਾਰੀ ਦੀ ਬੀਚ ਤੇ ਡੁੱਬਣ ਕਾਰਨ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਸ਼ਨੀਵਾਰ ਨੂੰ ਆਕਲੈਂਡ ਦੇ ਮੁਰੀਵਾਈ ਬੀਚ ‘ਤੇ ਜਿਸ ਵਿਅਕਤੀ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ ਦੀ ਪੁਲਿਸ ਵੱਲੋਂ ਅੱਜ ਪਛਾਣ ਜਾਰੀ ਕੀਤੀ ਗਈ ਹੈ ਤੇ ਦੱਸਿਆਂ ਗਿਆਂ ਹੈ ਕਿ ਉਹ ਆਕਲੈਂਡ ਦਾ 33 ਸਾਲਾ ਡੇਲ ਹੈਰੋਪ (Dale Harrop)ਸੀ।ਪ੍ਰਾਪਤ ਹੋਈ ਜਾਣਕਾਰੀ ਅਨੁਸਰ ਡੇਲ ਹੈਰੋਪ (Dale Harrop)ਆਈਸ ਹਾਕੀ ਦਾ ਚੰਗਾ ਖਿਡਾਰੀ ਸੀ ਅਤੇ ਉਹ ਆਈਸ ਬਲੈਕ ਦਾ ਸਰਗਰਮ ਮੈਂਬਰ ਸੀ ਅਤੇ 2007 ਤੋਂ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰ ਰਿਹਾ ਸੀ, 10 ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਵਿਸ਼ੇਸ਼ਤਾ ਰੱਖਦਾ ਸੀ।ਇਸ ਮੌਕੇ NZICL ਨੇ ਕਿਹਾ ਕਿ ਹੈਰੋਪ ਨੇ 2006 ਵਿੱਚ ਕੈਂਟਰਬਰੀ ਰੈੱਡ ਡੇਵਿਲਜ਼ ਲਈ ਆਪਣਾ ਆਈਸ ਹਾਕੀ ਕੈਰੀਅਰ ਸ਼ੁਰੂ ਕੀਤਾ ਅਤੇ ਫਿਰ ਉਹ ਉੱਤਰ ਆਕਲੈਂਡ ਵਿੱਚ ਸ਼ਿਫਟ ਹੋ ਗਿਆ ਅਤੇ ਵੈਸਟ ਆਕਲੈਂਡ ਐਡਮਿਰਲਜ਼ ਦੀ ਨੁਮਾਇੰਦਗੀ ਕੀਤੀ।