Home » ਨਿਊਜੀਲੈਂਡ ਦੀਆ ਸੁਪਰਮਾਰਕੀਟਾਂ ‘ਚ ਨਹੀ ਲੱਭ ਰਹੇ ਹੁਣ ਆਂਡੇ…
Home Page News • New Zealand Local News • NewZealand

ਨਿਊਜੀਲੈਂਡ ਦੀਆ ਸੁਪਰਮਾਰਕੀਟਾਂ ‘ਚ ਨਹੀ ਲੱਭ ਰਹੇ ਹੁਣ ਆਂਡੇ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜੀਲੈਂਡ ਸਰਕਾਰ ਵੱਲੋਂ ਦੇਸ ਵਾਸੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਫਾਰਮੀ ਆਂਡਿਆਂ ਦੀ ਪੈਦਾਵਾਰ 2023 ਤੋਂ 2027 ਤੱਕ ਬਿਲਕੁਲ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ।ਨਿਊਜੀਲੈਂਡ ਭਰ ਵਿੱਚ ਇਸ ਵੇਲੇ ਸੁਪਰਮਾਰਕੀਟਾਂ ਵਿੱਚ ਫਾਰਮੀ ਆਂਡਿਆਂ ਦੀ ਸ਼ਾਰਟੇਜ ਚੱਲ ਰਹੀ ਹੈ। ਆਂਡਿਆਂ ਦੀ ਸ਼ਾਰਟੇਜ ਨਿਊਜ਼ੀਲੈਂਡ ਦੇ ਸਟੋਰਾਂ ਵਿੱਚ ਆਮ ਦੇਖਣ ਨੂੰ ਮਿਲ ਰਹੀ ਹੈ ਤੇ ਇਸ ਕਾਰਨ ਸੁਪਰਮਾਰਕੀਟਾਂ ਨੇ ਆਂਡੇ ਖ੍ਰੀਦਣ ਦੀ ਸੀਮਾ ਨਿਰਧਾਰਿਤ ਕਰ ਦਿੱਤੀ ਹੈ। ਸੁਪਰਮਾਰਕੀਟਾਂ ਅਨੁਸਾਰ ਇਹ ਸ਼ਾਰਟੇਜ ਸਰਕਾਰ ਦੇ ਉਸ ਫੈਸਲੇ ਦਾ ਹੀ ਨਤੀਜਾ ਹੈ।