Home » ਹਮਿਲਟਨ ‘ਚ ਚੋਰਾਂ ਨੇ ਬੰਦੂਕ ਦੀ ਨੋਕ ਤੇ ਲੁੱਟੀ ਡੇਅਰੀ ਸ਼ਾਪ…
Home Page News New Zealand Local News NewZealand

ਹਮਿਲਟਨ ‘ਚ ਚੋਰਾਂ ਨੇ ਬੰਦੂਕ ਦੀ ਨੋਕ ਤੇ ਲੁੱਟੀ ਡੇਅਰੀ ਸ਼ਾਪ…

Spread the news

ਆਕਲੈਂਡ(ਬਲਜਿੰਦਰ ਸਿੰਘ)ਹੈਮਿਲਟਨ ‘ਚ ਬੀਤੇ ਕੱਲ੍ਹ ਇੱਕ ਡੇਅਰੀ ਸ਼ਾਪ ਤੇ ਹੋਈ ਭਿਆਨਕ ਲੁੱਟ ਦੇ ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ।ਪੁਲਸ ਨੇ ਦੱਸਿਆ ਕਿ ਰਿਵਰ ਰੋਡ ‘ਤੇ ਫੇਅਰਫੀਲਡ ਬ੍ਰਿਜ ਡੇਅਰੀ ਅਤੇ ਕੈਫੇ ‘ਚ ਇਹ ਘਟਨਾ ਸ਼ਾਮ 5 ਵਜੇ ਦੇ ਨਜਦੀਕ ਵਾਪਰੀ।ਦੱਸਿਆ ਗਿਆ ਹੈ ਕਿ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਕਥਿਤ ਤੌਰ ‘ਤੇ ਡੇਅਰੀ ਵਿਚ ਦਾਖਲ ਹੋ ਬੰਦੂਕ ਦੀ ਨੋਕ ‘ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ।ਡਿਟੈਕਟਿਵ ਸੀਨੀਅਰ ਸਾਰਜੈਂਟ ਐਂਡਰਿਊ ਸਾਂਡਰਸ ਨੇ ਕਿਹਾ, “ਇਹ ਡੇਅਰੀ ਮਾਲਕ ਦੇ ਇਸ ਹਮਲੇ ਵਿੱਚ ਕੁੱਝ ਸੱਟਾਂ ਲੱਗੀਆਂ ਹਨ।ਇਸ ਘਟਨਾ ਸਬੰਧੀ ਇੱਕ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ਲਈ ਚਾਰਜ ਕੀਤਾ ਗਿਆ ਹੈ, ਅਤੇ ਪੁਲਿਸ ਬਾਕੀ ਤਿੰਨਾਂ ਨੂੰ ਫੜਨ ਲਈ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।