ਆਕਲੈਂਡ (ਬਲਜਿੰਦਰ ਸਿੰਘ)ਰਾਜਧਾਨੀ ਵੈਲਿੰਗਟਨ ਵਿੱਚ ਅੱਜ ਸਵੇਰੇ ਇੱਕ ਯੂਟ ਨਿਊ ਵਰਲਡ ਸਟੋਰ ਦੀ ਕੰਧ ਨਾਲ ਟਕਰਾ ਗਿਆ।ਕੈਮਬ੍ਰਿਜ ਟੈਰੇਸ ਅਤੇ ਵੇਕਫੀਲਡ ਸਟ੍ਰੀਟ ਦੇ ਕੋਨੇ ‘ਤੇ, ਸੁਪਰਮਾਰਕੀਟ ਦੀ ਕੰਧ ਤੇ ਯੂਟ ਦੇ ਅਗਲੇ ਪਹੀਏ ਚੜੇ ਹੋਏ ਤਸਵੀਰ ਵਿੱਚ ਦੇਖੇ ਜਾ ਸਕਦੇ ਹਨ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 10.40 ਵਜੇ ਮੌਕੇ ‘ਤੇ ਬੁਲਾਇਆ ਗਿਆ ਸੀ।ਇਸ ਮੌਕੇ ਵੈਲਿੰਗਟਨ ਫ੍ਰੀ ਐਂਬੂਲੈਂਸ ਨੇ ਹਾਜ਼ਰੀ ਵੀ ਮੌਕੇ ਤੇ ਪਹੁੰਚੀ ਪਰ ਚੰਗੀ ਗੱਲ ਕਿ ਇਸ ਹਾਦਸੇ ਵਿੱਚ ਕਿਸੇ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ।
