Home » ਭਾਰਤ ਨੁੰ ਅੰਤਰਰਾਸ਼ਟਰੀ ਯਾਤਰੀਆਂ ‘ਚ ਕੋਵਿਡ -19 ਦੇ 11 ਨਵੇਂ ਰੂਪ ਮਿਲੇ ਹਨ – ਸੂਤਰ
Home Page News India India News

ਭਾਰਤ ਨੁੰ ਅੰਤਰਰਾਸ਼ਟਰੀ ਯਾਤਰੀਆਂ ‘ਚ ਕੋਵਿਡ -19 ਦੇ 11 ਨਵੇਂ ਰੂਪ ਮਿਲੇ ਹਨ – ਸੂਤਰ

Spread the news

ਸਿਹਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਕੋਵਿਡ ਦੇ 11 ਨਵੇਂ ਰੂਪ ਮਿਲੇ ਹਨ। ਸੂਤਰਾਂ ਦਾ ਕਹਿਣਾ ਹੈ ਕਿ 24 ਦਸੰਬਰ ਤੋਂ 3 ਜਨਵਰੀ ਤਕ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਤੋਂ ਭਾਰਤ ਵਿੱਚ ਕੋਵਿਡ-19 ਦੇ ਕੁੱਲ 11 ਨਵੇਂ ਰੂਪਾਂ ਦਾ ਪਤਾ ਲੱਗਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ 19,227 ਯਾਤਰੀਆਂ ਦੀ ਕੋਵਿਡ -19 ਲਈ ਜਾਂਚ ਕੀਤੀ ਗਈ ਸੀ, ਜਿਸ ਵਿੱਚ 124 ਪਾਜ਼ੇਟਿਵ ਪਾਏ ਗਏ ਸਨ। ਕੋਵਿਡ ਪਾਜ਼ੇਟਿਵ ਪਾਏ ਗਏ ਸਾਰੇ ਯਾਤਰੀਆਂ ਨੂੰ ਫਿਲਹਾਲ ਅਲੱਗ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ 124 ਸਕਾਰਾਤਮਕ ਨਮੂਨਿਆਂ ਵਿੱਚੋਂ 40 ਦੇ ਜੀਨੋਮ ਸੀਕਵੈਂਸਿੰਗ ਨਤੀਜੇ ਪ੍ਰਾਪਤ ਹੋਏ ਹਨ। ਇਨ੍ਹਾਂ ਵਿੱਚੋਂ, ਐਕਸਬੀਬੀ ਵੱਧ ਤੋਂ ਵੱਧ ਯਾਨੀ 14 ਨਮੂਨਿਆਂ ਵਿੱਚ ਪਾਇਆ ਗਿਆ। ਇਸ ਤੋਂ ਇਲਾਵਾ ਕਈ ਨਮੂਨਿਆਂ ‘ਚ XBB.1 ਪਾਇਆ ਗਿਆ ਹੈ। ਇੱਕ ਨਮੂਨੇ ਵਿੱਚ BF 7.4.1 ਦੀ ਪੁਸ਼ਟੀ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 188 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 2,945 ਹੋ ਗਈ ਹੈ। ਭਾਰਤ ਵਿੱਚ ਕੋਰੋਨਾ BF 7 ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ, ਜੋ WHO ਦੇ ਅਨੁਸਾਰ ਹੁਣ ਤੱਕ ਦਾ ਸਭ ਤੋਂ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦਾ ਖਤਰਨਾਕ ਰੂਪ ਓਮੀਕਰੋਨ BF-7 ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਮਾਮਲੇ ਪੱਛਮੀ ਬੰਗਾਲ ਦੇ ਸਾਹਮਣੇ ਆਏ ਹਨ, ਇਹ ਚਾਰੇ ਅਮਰੀਕਾ ਤੋਂ ਪਰਤੇ ਸਨ। ਜੀਨੋਮ ਸੀਕਵੈਂਸਿੰਗ ਵਿੱਚ ਇਨ੍ਹਾਂ ਚਾਰਾਂ ਵਿੱਚ ਓਮੀਕਰੋਨ ਬੀਐਫ-7 ਦੀ ਪੁਸ਼ਟੀ ਹੋਣ ਤੋਂ ਬਾਅਦ, ਇਨ੍ਹਾਂ ‘ਤੇ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ।