Home » ਪਾਪਾਟੋਏਟੋਏ ਤੋ ਲਾਪਤਾ ਹੋਈ ਗਰਭਵਤੀ ਔਰਤ ਮਿਲੀ ਸੁਰੱਖਿਅਤ…
Home Page News New Zealand Local News NewZealand

ਪਾਪਾਟੋਏਟੋਏ ਤੋ ਲਾਪਤਾ ਹੋਈ ਗਰਭਵਤੀ ਔਰਤ ਮਿਲੀ ਸੁਰੱਖਿਅਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਵੱਲੋਂ ਕੱਲ੍ਹ ਜਿਸ ਲਾਪਤਾ ਗਰਭਵਤੀ ਔਰਤ ਦੀ ਭਾਲ ਬਾਰੇ ਜਨਤਾ ਨੂੰ ਅਪੀਲ ਕੀਤੀ ਸੀ ਉਸ ਨੂੰ ਪੁਲਿਸ ਵੱਲੋਂ ਸੁਰੱਖਿਅਤ ਲੱਭ ਲਿਆ ਗਿਆ ਹੈ ਇਹ ਜਾਣਕਾਰੀ ਪੁਲਿਸ ਨੇ ਅੱਜ ਸਵੇਰ ਸਾਂਝੀ ਕੀਤੀ ਹੈ।ਦੱਸ ਦਈਏ ਕਿ ਪੁਲਿਸ ਨੇ ਸ਼ੁੱਕਰਵਾਰ ਨੂੰ 32 ਸਾਲਾ ਮਾਈਆ ਪ੍ਰੀਬਲ ਦੇ ਲਾਪਤਾ ਹੋਣ ਸਬੰਧੀ ਜਾਣਕਾਰੀ ਦਿੰਦੇ ਕਿਹਾ ਸੀ ਕਿ ਉਸ ਨੂੰ ਆਖਰੀ ਵਾਰ ਵੀਰਵਾਰ ਨੂੰ ਮਿਡਲਮੋਰ ਹਸਪਤਾਲ ਦੇ ਨੇੜੇ ਹਸਪਤਾਲ ਰੋਡ ‘ਤੇ ਪਾਪਾਟੋਟੇਟੋਏ ਵੱਲ ਜਾਦਿਆ ਵੇਖਿਆ ਗਿਆ ਸੀ।