Home » ਉੱਤਰੀ ਆਕਲੈਂਡ ਵਿੱਚ ਇੱਕ ਵਾਹਨ ਹਾਦਸੇ ਤੋ ਬਾਅਦ ਵਿਅਕਤੀ ਦੀ ਹਸਪਤਾਲ ਵਿੱਚ ਮੌਤ…
Home Page News • New Zealand Local News • NewZealand

ਉੱਤਰੀ ਆਕਲੈਂਡ ਵਿੱਚ ਇੱਕ ਵਾਹਨ ਹਾਦਸੇ ਤੋ ਬਾਅਦ ਵਿਅਕਤੀ ਦੀ ਹਸਪਤਾਲ ਵਿੱਚ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਵਿੱਚ ਵਾਪਰੇ ਇੱਕ ਵਾਹਨ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਜਾਣ ਦੀ ਖਬਰ ਹੈ। ਵਾਇਟੀਮਾਟਾ ਸੀਆਈਬੀ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਮਾਈਕ ਵਿਲੀਅਮਜ਼ ਨੇ ਕਿਹਾ ਕਿ ਓਰੇਵਾ ਦੇ ਫਲੋਰੈਂਸ ਐਵੇਨਿਊ ‘ਤੇ ਸ਼ਨੀਵਾਰ ਸਵੇਰੇ ਤੜਕੇ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ।ਪੁਲਿਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਲੋਕਾਂ ਨੂੰ ਮਦਦ ਲਈ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਵਿਅਕਤੀ ਕੋਲ ਇਸ ਘਟਨਾ ਦੀ ਜਾਣਕਾਰੀ ਹੋਵੇ ਤਾ ਉਹ 105 ‘ਤੇ ਜਾਂ ਔਨਲਾਈਨ www.police.govt.nz/use-105 ‘ਤੇ ‘ਅੱਪਡੇਟ ਮਾਈ ਰਿਪੋਰਟ’ ਦੀ ਵਰਤੋਂ ਕਰਕੇ ਅਤੇ ਫਾਈਲ ਨੰਬਰ 230107/3347 ਦਾ ਹਵਾਲਾ ਦੇ ਰਾਬਤਾ ਕਰ ਸਕਦਾ ਹੈ।