Home » ਵਾਈਕਾਟੋ ਪੁਲਿਸ ਨੇ ਲੁੱਟਾ-ਖੋਹਾਂ ਕਰਨ ਵਾਲਾ ਗਰੋਹ ਕੀਤਾ ਕਾਬੂ…
Home Page News • New Zealand Local News • NewZealand

ਵਾਈਕਾਟੋ ਪੁਲਿਸ ਨੇ ਲੁੱਟਾ-ਖੋਹਾਂ ਕਰਨ ਵਾਲਾ ਗਰੋਹ ਕੀਤਾ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਤੋ ਬਾਅਦ ਵਾਈਕਾਟੋ ਦੇ ਇਲਾਕੇ ਵਿੱਚ ਵੱਡੀ ਤਦਾਦ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਪਾਉਣ ਲਈ ਪੁਲਿਸ ਵੱਲੋਂ ਜਾਰੀ ਮੁਹਿੰਮ ਦੇ ਨਤੀਜੇ ਵਜੋਂ ਪੁਲਿਸ ਵੱਲੋਂ ਇੱਕ 29 ਸਾਲ ਦੇ ਵਿਅਕਤੀ ਅਤੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਥਿਆਰਬੰਦ ਅਪਰਾਧੀ ਦਸਤੇ ਦੀ ਸਹਾਇਤਾ ਨਾਲ ਦੱਖਣੀ ਵਾਈਕਾਟੋ ਦੇ ਰੁਕੂਹੀਆ ਵਿੱਚ ਇੱਕ ਖੋਜ ਵਾਰੰਟ ਨੂੰ ਲਾਗੂ ਕੀਤਾ ਗਿਆ ਸੀ। ਡਿਟੈਕਟਿਵ ਸੀਨੀਅਰ ਸਾਰਜੈਂਟ ਸਕਾਟ ਨੀਲਸਨ ਨੇ ਕਿਹਾ ਕਿ ਇੱਕ 13 ਸਾਲ ਦੋ 17 ਸਾਲ ਦੇ ਅਤੇ ਇੱਕ 29 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
29 ਸਾਲਾਂ ਵਿਅਕਤੀ ‘ਤੇ ਚੋਰੀ, ਗੈਰ-ਕਾਨੂੰਨੀ ਢੰਗ ਨਾਲ ਮੋਟਰ ਵਾਹਨ ਦੀ ਵਰਤੋਂ ਕਰਨ ਅਤੇ ਅਯੋਗ ਕਰਾਰ ਹੁੰਦੇ ਹੋਏ ਡਰਾਈਵਿੰਗ ਕਰਨ ਦੇ ਦੋਸ਼ ਹਨ ਅਤੇ ਉਸਨੂੰ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਦੇ ਤਿੰਨਾਂ ਨੂੰ ਹੈਮਿਲਟਨ ਯੂਥ ਕੋਰਟ ਵਿੱਚ ਲੁੱਟ ਸਮੇਤ ਕਈ ਦੋਸ਼ਾਂ ਵਿੱਚ ਪੇਸ਼ ਕੀਤਾ ਜਾਣਾ ਹੈ।