Home » ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ…
Home Page News India India News World World News

ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ…

Spread the news

ਪੰਜਾਬ ਤੋਂ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀਆਂ ਨਾਲ ਅਣਹੋਣੀ ਦੀਆਂ ਮੰਦਭਾਗੀਆਂ ਖਬਰਾਂ ਨਿਤ ਹੀ ਸੁਣਨ ਨੂੰ ਮਿਲ ਰਹੀਆਂ ਹਨ। ਵਿਦੇਸ਼ੀ ਧਰਤੀ ਮਨੀਲਾ ਤੋਂ ਇੱਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਜੀਰਾ ਦੇ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਦੀ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਗਈ ਹੈ। ਜ਼ੀਰਾ ਤਹਿਸੀਲ (ਫਤਿਹਗੜ੍ਹ ਪੰਜਤੂਰ) ਦੇ ਨੇੜਲੇ ਪਿੰਡ ਬੱਲ ਦੇ ਵਸਨੀਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਪੂਰਨ ਸਿੰਘ ਸੇਖੋਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਭੋਲੂ ਸੇਖੋਂ ਦੀ ਮਨੀਲਾ ਵਿਖੇ ਗੋ-ਲੀ ਮਾਰ ਕੇ ਹੱ-ਤਿ-ਆ ਕਰ ਦਿੱਤੀ ਗਈ।ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਕੁਝ ਸਾਲ ਪਹਿਲਾਂ ਵੀ ਭੋਲੂ ਸੇਖੋਂ ਦੇ ਕਰੀਬੀ ਰਹਿਣ ਵਾਲੇ ਇਸ ਪਿੰਡ ਦੇ ਹੀ ਨੌਜਵਾਨ ਭਗਵੰਤ ਸਿੰਘ ਦਾ ਮਨੀਲਾ ਵਿੱਚ ਕ-ਤ-ਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਭੋਲੂ 4 ਸਾਲ ਪਹਿਲਾਂ ਪੰਜਾਬ ਤੋਂ ਮਨੀਲਾ ਵਿਚ ਗਿਆ ਸੀ। ਮ੍ਰਿਤਕ ਨੌਜਵਾਨ ਦਾ ਇੱਕ ਭਰਾ ਵੀ ਮਨੀਲਾ ਦੇ ਵਿੱਚ ਹੈ। ਇਹ ਦੋਵੇਂ ਭਰਾ ਉਥੇ ਫਾਈਨਾਂਸ ਦਾ ਕੰਮ ਕਾਜ ਕਰਦੇ ਸਨ। ਇਸ ਘਟਨਾ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਭੋਲੂ ਬੀਤੀ ਰਾਤ ਖਾਣਾ ਲੈਣ ਦੇ ਲਈ ਬਾਜ਼ਾਰ ਵਿਚ ਗਿਆ ਸੀ, ਜਿੱਥੇ ਉਸ ਦੀ ਹਮਲਾਵਰਾਂ ਨੇ ਗੋ-ਲੀ ਮਾਰ ਕੇ ਹੱ-ਤਿਆ ਕਰ ਦਿੱਤੀ ਗਈ।ਮ੍ਰਿਤਕ ਨੌਜਵਾਨ ਭੋਲੂ ਨੇ ਆਪਣੀ ਬਾਂਹ ਉਤੇ ਆਪਣੇ ਕਰੀਬੀ ਦੋਸਤ ਭਗਵੰਤ ਸਿੰਘ ਦਾ ਟੈਟੂ ਬਣਵਾਇਆ ਹੋਇਆ ਸੀ। ਉਸ ਨੇ ਕਦੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਵੀ ਭਗਵੰਤ ਸਿੰਘ ਵਾਂਗ ਹੀ ਮਾਰ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਕੜ੍ਹੇ ਵਾਲਾ ਨੇ ਦੱਸਿਆ ਹੈ ਕਿ ਮਨੀਲਾ ਵਿੱਚ ਵਾਰ-ਵਾਰ ਨੌਜਵਾਨ ਮੁੰਡਿਆਂ ਦਾ ਕ-ਤ-ਲ ਹੋ ਰਹੇ ਹਨ। ਉਥੋਂ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਤੁਰੰਤ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ, ਤਾਂ ਜੋ ਪੰਜਾਬੀ ਨੌਜਵਾਨਾਂ ਦੇ ਹੋ ਰਹੇ ਕ-ਤ-ਲਾਂ ਨੂੰ ਰੋਕਿਆ ਜਾ ਸਕੇ।