Home » ਓਟਾਗੋ ‘ਚ ਹੋਈ 2 ਵਾਹਨਾਂ ਦੀ ਟੱਕਰ ਵਿੱਚ 6 ਜ਼ਖਮੀ…
Home Page News New Zealand Local News NewZealand

ਓਟਾਗੋ ‘ਚ ਹੋਈ 2 ਵਾਹਨਾਂ ਦੀ ਟੱਕਰ ਵਿੱਚ 6 ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਓਟਾਗੋ ‘ਚ ਅੱਜ ਦੁਪਹਿਰ ਦੋ ਵਾਹਨਾਂ ਦੀ ਟੱਕਰ ਹੋਣ ਕਾਰਨ 6 ਲੋਕ ਜ਼ਖਮੀ ਹੋ ਗਏ।ਪੁਲਿਸ ਦਾ ਕਹਿਣਾ ਹੈ ਕਿ ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 1.50 ਵਜੇ ਦੇ ਕਰੀਬ ਮਕਾਰੋਰਾ ਦੇ ਹਾਸਟ ਪਾਸ-ਮਕਾਰੋਰਾ ਰੋਡ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਸੇਂਟ ਜੌਹਨ ਦੇ ਬੁਲਾਰੇ ਦੱਸਿਆ ਕਿ ਦੋ ਐਂਬੂਲੈਂਸਾਂ, ਪੰਜ ਹੈਲੀਕਾਪਟਰ, ਇੱਕ ਫਸਟ ਰਿਸਪਾਂਸ ਯੂਨਿਟ ਅਤੇ ਇੱਕ ਰੈਪਿਡ ਰਿਸਪਾਂਸ ਯੂਨਿਟ ਮੌਕੇ ਤੇ ਪਹੁੰਚੇ।ਚਾਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਡੁਨੇਡਿਨ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿੱਚ ਦੋ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।