Home » ਵਾਈਕਾਟੋ ਪੁਲਿਸ ਨੂੰ ਡੇਅਰੀ ਸ਼ਾਪ ‘ਚ ਪੰਜਾਬੀ ਤੇ ਹੋਏ ਹਮਲੇ ਸਬੰਧੀ 19 ਸਾਲਾ ਨੌਜਵਾਨ ਦੀ ਹੈ ਭਾਲ…
Home Page News New Zealand Local News NewZealand

ਵਾਈਕਾਟੋ ਪੁਲਿਸ ਨੂੰ ਡੇਅਰੀ ਸ਼ਾਪ ‘ਚ ਪੰਜਾਬੀ ਤੇ ਹੋਏ ਹਮਲੇ ਸਬੰਧੀ 19 ਸਾਲਾ ਨੌਜਵਾਨ ਦੀ ਹੈ ਭਾਲ…

Spread the news

ਆਕਲੈਂਡ (ਬਲਜਿੰਦਰ ਸਿੰਘ) ਪਿਛਲੇ ਦਿਨੀਂ ਹਮਿਲਟਨ ‘ਚ ਇੱਕ ਡੇਅਰੀ ਸ਼ਾਪ ਤੇ ਵਾਪਰੀ ਲੁੱਟ-ਖੋਹ ਦੀ ਘਟਨਾ ਜਿਸ ਵਿੱਚ ਸ਼ਾਪ ਤੇ ਕੰਮ ਕਰਨ ਵਾਲਾ ਪੰਜਾਬੀ ਨੌਜਵਾਨ ਗੰਭੀਰ ਜਖਮੀ ਹੋ ਗਿਆ ਸੀ ਦੇ ਸਬੰਧੀ ਪੁਲਿਸ ਵੱਲੋਂ ਇਸ ਘਟਨਾ ਨਾਲ ਸਬੰਧਤ 19 ਸਾਲਾ ਟਰੇਡ ਤਾਹਾਉ ਦੀ ਇੱਕ ਤਸਵੀਰ ਜਾਰੀ ਕੀਤੀ ਗਈ ਹੈ।ਬੁੱਧਵਾਰ ਨੂੰ ਹੈਮਿਲਟਨ ਡਿਸਟ੍ਰਿਕਟ ਕੋਰਟ ਵਿੱਚ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਸੀ, ਜਿੱਥੇ ਤਾਹਾਉ ‘ਤੇ ਡਕੈਤੀ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ, ਹਮਲਾ ਕਰਨ, ਲੁੱਟਣ ਦੇ ਇਰਾਦੇ ਨਾਲ ਹਮਲਾ ਕਰਨ ਅਤੇ ਗੈਰਕਾਨੂੰਨੀ ਢੰਗ ਨਾਲ ਵਾਹਨ ਵਿੱਚ ਚੜ੍ਹਨ ਦੇ ਦੋਸ਼ ਲਗਾਏ ਗਏ ਸਨ।ਡਿਟੈਕਟਿਵ ਸੀਨੀਅਰ ਸਾਰਜੈਂਟ ਐਂਡਰਿਊ ਸਾਂਡਰਸ ਨੇ ਇਕ ਬਿਆਨ ‘ਚ ਕਿਹਾ ਕਿ ਤਾਹਾਊ ਖਤਰਨਾਕ ਹੈ ਅਤੇ ਇਸ ਨਾਲ ਸੰਪਰਕ ਨਹੀਂ ਕੀਤਾ ਜਾਣਾ ਚਾਹੀਦਾ।ਸਾਡਾ ਮੰਨਣਾ ਹੈ ਕਿ ਉਹ ਅਜੇ ਵੀ ਵਾਈਕਾਟੋ ਖੇਤਰ ਵਿੱਚ ਹੋ ਸਕਦਾ ਹੈ ਅਤੇ ਸਰਗਰਮੀ ਨਾਲ ਪੁਲਿਸ ਤੋਂ ਬਚ ਰਿਹਾ ਹੈ।ਤਾਹਉ ਬਾਰੇ ਜੇ ਕਿਸ ਕੋਲ ਕੋਈ ਵੀ ਜਾਣਕਾਰੀ ਹੋਵੇ ਤਾ ਪੁਲਿਸ ਨਾਲ ਫਾਈਲ ਨੰਬਰ 221217/6333 ਦਾ ਹਵਾਲਾ ਦੇ 111 ‘ਤੇ ਕਾਲ ਕੀਤੀ ਜਾ ਸਕਦੀ ਹੈ।