Home » ਵਾਈਕਾਟੋ ਪੈਟਰੋਲ ਸਟੇਸ਼ਨ ‘ਤੇ ਡਕੈਤੀ ਮਾਮਲੇ ‘ਚ 9 ਸਾਲਾ ਬੱਚੇ ਸਮੇਤ 12 ਗ੍ਰਿਫਤਾਰ…
Home Page News • New Zealand Local News • NewZealand

ਵਾਈਕਾਟੋ ਪੈਟਰੋਲ ਸਟੇਸ਼ਨ ‘ਤੇ ਡਕੈਤੀ ਮਾਮਲੇ ‘ਚ 9 ਸਾਲਾ ਬੱਚੇ ਸਮੇਤ 12 ਗ੍ਰਿਫਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ)ਵਾਈਕਾਟੋ ਸਰਵਿਸ ਸਟੇਸ਼ਨ ਡਕੈਤੀ ਮਾਮਲੇ ਵਿੱਚ 9 ਤੋਂ 15 ਸਾਲ ਦੀ ਉਮਰ ਦੇ ਕਈ ਨੌਜਵਾਨਾਂ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਹ ਘਟਨਾ ਕੱਲ੍ਹ ਸਵੇਰੇ 7 ਵਜੇ ਦੇ ਕਰੀਬ ਵਾਪਰੀ ਜਦੋਂ ਲੋਕਾਂ ਚੋਰਾਂ ਦਾ ਇੱਕ ਗਰੁੱਪ ਵਟਸਹਾਟਾ ਦੇ ਹੋਰੋਟੀਯੂ ਰੋਡ ‘ਤੇ ਸਰਵਿਸ ਸਟੇਸ਼ਨ ਵਿੱਚ ਦਾਖਲ ਹੋਇਆ, ਕਥਿਤ ਤੌਰ ‘ਤੇ ਸਟਾਫ ਦੀ ਕੁੱਟਮਾਰ ਕਰ ਸਿਗਰਟ ਆਦਿ ਚੋਰੀ ਕਰ ਮੌਕੇ ਤੋਂ ਭੱਜ ਗਏ ਪੁਲਿਸ ਵੱਲੋਂ ਫੋਰੀ ਕਾਰਵਾਈ ਕਰਦੇ ਹੋਏ ਇਸ ਘਟਨਾ ਵਿੱਚ ਸਾਮਲ ਇੱਕ 15 ਸਾਲ ਦੇ ਨੌਜਵਾਨ ਲੱਭ ਲਿਆ ਅਤੇ ਉਸ ਤੋ ਥੋੜ੍ਹੇ ਸਮੇਂ ਬਾਅਦ, ਪੁਲਿਸ ਨੇ ਇੱਕ ਰਿਹਾਇਸ਼ੀ ਜਾਇਦਾਦ ‘ਤੇ ਨੌਜਵਾਨਾਂ ਦੇ ਇੱਕ ਗਰੁੱਪ ਨੂੰ ਵੀ ਗ੍ਰਿਫਤ ਵਿੱਚ ਲੈ ਲਿਆ ਜਿੱਥੇ ਚੋਰੀ ਹੋਏ ਨਕਦੀ ਰਜਿਸਟਰ ਅਤੇ ਸਿਗਰਟਾਂ ਅਦਿ ਮਿਲੇ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ, ਪੁਲਿਸ ਨੇ ਕਿਹਾ ਕਿ 10 ਨੌਜਵਾਨ ਹਨ ਜਿਨ੍ਹਾਂ ਦੀ ਉਮਰ 9 ਤੋਂ 15 ਸਾਲ ਦੇ ਵਿਚਕਾਰ ਹੈ।