21 ਸਾਲਾਂ ਨੌਜਵਾਨ ਕੁਨਾਲ ਚੋਪੜਾ ਦੀ Canberra ਦੇ William Hovell Drive ‘ਤੇ ਇੱਕ ਭਿਆਨਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਨੌਜਵਾਨ ਆਸਟ੍ਰੇਲੀਆ ਵਿੱਚ ਸਟੱਡੀ ਵੀਜੇ ‘ਤੇ ਆਇਆ ਸੀ ਅਤੇ ਪੰਜਾਬ ਦੀ ਜਿਲ੍ਹਾਂ ਫ਼ਿਰੋਜ਼ਪੁਰ ਨਾਲ ਸੰਬੰਧ ਰੱਖਦਾ ਸੀ।ਬੀਤੀ 10 ਜਨਵਰੀ ਨੂੰ ਜਦੋਂ ਕੁਨਾਲ ਆਪਣਾ ਕੰਮ ਖ਼ਤਮ ਕਰ ਕੇ ਕਾਰ ਵਿੱਚ ਘਰ ਵਾਪਸ ਜਾ ਰਿਹਾ ਸੀ ਤਾਂ ਉਸ ਦੀ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਮੌਕੇ ‘ਤੇ ਪਹੁੰਚੀ ਐਂਬੂਲੈਂਸ ਅਤੇ paramedic ਟੀਮ ਵੀ ਕੁਨਾਲ ਨੂੰ ਬਚਾਉਣ ਵਿੱਚ ਅਸਫਲ ਰਹੀ।ਕੁਨਾਲ ਪਿਛਲੇ ਸਾਲ ਫਰਵਰੀ ਮਹੀਨੇ Student Visa ‘ਤੇ ਆਸਟ੍ਰੇਲੀਆ ਆਇਆ ਸੀ। ਹਾਦਸੇ ਤੋਂ ਬਾਅਦ ਕੁਨਾਲ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ।ਆਸਟ੍ਰੇਲੀਆ ‘ਚ ਰਹਿੰਦੇ ਉਸ ਦੇ ਰਿਸ਼ਤੇਦਾਰ ਕੁਨਾਲ ਦੀ ਮ੍ਰਿਤਕ ਦੇਹ ਨੂੰ ਪੰਜਾਬ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
