Home » ਆਈਲਟਸ ਚ ਬੈਂਡ ਘੱਟ ਆਉਣ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ…
Home Page News • India • India News

ਆਈਲਟਸ ਚ ਬੈਂਡ ਘੱਟ ਆਉਣ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ…

Spread the news

ਰਾਮਾਂ ਮੰਡੀ ਦੇ ਇਕ ਨੌਜਵਾਨ ਨੇ ਵਿਦੇਸ਼ ਜਾਣ ਦਾ ਸੁਪਨਾ ਟੁੱਟਣ ਕਾਰਨ ਫਾਹਾ ਲੈ ਲਿਆ। ਪਿੰਡ ਗਾਟਵਾਲੀ ਦੇ ਕੁਲਦੀਪ ਸਿੰਘ (23) ਪੁੱਤਰ ਬੂਟਾ ਸਿੰਘ ਨੇ ਖੇਤ ਦੇ ਟਿਊਬਵੈਲ ਵਾਲੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ।ਮਿਲੀ ਜਾਣਕਾਰੀ ਮੁਤਾਬਕ ਉਹ ਪੜ੍ਹਾਈ ਕਰ ਕੇ ਆਸਟਰੇਲੀਆ ਜਾਣਾ ਚਾਹੁੰਦਾ ਸੀ ਪਰ ਕਈ ਵਾਰ ਕੋਸ਼ਿਸ਼ ਦੇ ਬਾਵਜੂਦ ਉਸ ਦੇ ਪੂਰੇ ਬੈਂਡ ਨਹੀਂ ਆਏ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ।ਨੌਜਵਾਨ ਰਾਤ ਕਰੀਬ 8 ਵਜੇ ਖਾਣਾ ਖਾਣ ਮਗਰੋਂ ਘਰੋਂ ਚਲਾ ਗਿਆ ਸੀ। ਵਾਪਸ ਨਾ ਪਰਤਣ ਉਤੇ ਜਦੋਂ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਖੇਤ ਪਹੁੰਚੇ ਤਾਂ ਵੇਖਿਆ ਕਿ ਟਿਊਬਵੈੱਲ ਵਾਲੇ ਕਮਰੇ ਵਿਚ ਉਸ ਦੀ ਲਾਸ਼ ਲਟਕ ਰਹੀ ਸੀ। ਇਸ ਮਾਮਲੇ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਹੈ।