ਇਟਲੀ ਚ ਪਿਛਲੇ ਦਿਨਾਂ ਤੋਂ ਖਰਾਬ ਮੌਸਮ ਦੇ ਚੱਲਦਿਆਂ ਵੈਨੈਤੋ ਸੂਬੇ ਦੇ ਵੈਰੋਨਾ ਜਿਲੇ ਦੇ ਵੈਰੋਨੇਲਾ ਸ਼ਹਿਰ ਨੇੜੇ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਕਾਰ ਦੇ ਨਹਿਰ ਵਿੱਚ ਡਿੱਗ ਜਾਣ ਕਾਰਨ ਪਾਣੀ ਵਿੱਚ ਡੁੱਬ ਕੇ ਦੋ ਸਕੇ ਭੈਣ -ਭਰਾਵਾਂ ਅਤੇ ਇਕ ਹੋਰ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਵਿੱਚ ਬਾਬਾ ਬਕਾਲਾ ਨੇੜਲੇ ਚੀਮਾ ਬਾਠ ਪਿੰਡ ਨਾਲ਼ ਸਬੰਧਿਤ ਦੋ ਸਕੇ ਭੈਣ ਭਰਾ ਵੀ ਸ਼ਾਮਿਲ ਹਨ।ਇਨਾਂ ਦੀ ਪਹਿਚਾਣ ਬਲਪ੍ਰੀਤ ਕੌਰ (20ਸਾਲ) ਅਤੇ ਅਮ੍ਰਿਤਪਾਲ ਸਿੰਘ(19 ਸਾਲ) ਸਪੁੱਤਰੀ ਅਤੇ ਸਪੁਤਰ ਕਵੀਸ਼ਰ ਸ:ਬਚਿੱਤਰ ਸਿੰਘ ਸ਼ੌਕੀ )ਵਜੋਂ ਹੋਈ ਹੈ।ਜਦੋਂ ਕਿ ਮ੍ਰਿਤਕਾਂ ਵਿੱਚ ਇਕ ਨੌਜਵਾਨ ਵਿਸ਼ਾਲ ਕਲੇਰ ਜੋ ਕਿ ਜਲੰਧਰ ਨਾਲ਼ ਸਬੰਧਿਤ ਸੀ,।ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਇਟਾਲੀਅਨ ਸੁਰੱਖਿਆ ਦਸਤਿਆਂ ਨੇ ਮੌਕੇ ਤੇ ਪਹੁੰਚ ਕੇ ਮੀਹ ਅਤੇ ਹਨੇਰੇ ਦੇ ਬਾਵਜੂਦ ਲਗਾਤਾਰ ਕੋਸਿ਼ਸ਼ ਕਰਦਿਆਂ ਕਰੇਨਾ ਦੀ ਮੱਦਦ ਦੇ ਨਾਲ਼ ਪਾਣੀ ਵਿੱਚ ਡੁੱਬੀ ਕਾਰ ਨੂੰ ਤੁਰੰਤ ਬਾਹਰ ਕੱਢਿਆ ਪ੍ਰੰਤੂ ਉਦੋ ਤੱਕ ਇਹ ਤਿੰਨੇ ਮੰਦਭਾਗੇ ਯੁਵਕ ਆਪਣੀ ਜਾਨ ਗੁਆ ਚੁੱਕੇ ਸਨ।ਹਾਦਸੇ ਸਮੇਂ ਚੌਥਾ ਨੌਜਵਾਨ ਅਮਰਿੰਦਰ ਸਿੰਘ ਹਾਦਸੇ ਦੇ ਵਾਪਰਨ ਸਮੇਂ ਹੀ ਟਾਕੀ ਖੁੱਲ ਕੇ ਕਾਰ ਤੋਂ ਬਾਹਰ ਪੁਲ ਤੇ ਡਿੱਗ ਗਿਆ ਜੋ ਕਿ ਜਖਮੀ ਹਾਲਤ ਵਿੱਚ ਸਨਬੋਨੀਫਾਚੋ ਦੇ ਹਾਲਤ ਵਿੱਚ ਜੇਰੇ ਇਲਾਜ ਹੈ।ਇਹ ਚਾਰੇ ਯੁਵਕ ਵੈਰੋਨਾ ਨੇੜਲੇ ਸ਼ਹਿਰ ਮੌਤੀਫੋਰਤੇ ਦੇ ਰਹਿਣ ਵਾਲੇ ਸਨ।ਹਾਦਸੇ ਦੇ ਪੂਰੇ ਕਾਰਨ ਤਾਂ ਹਾਲੇ ਤੱਕ ਸਾਹਮਣੇ ਨਹੀ ਆ ਸਕੇ ਪ੍ਰੰਤੂ ਕਾਰ ਪੁੱਲ ਦੇ ਇਕ ਕਿਨਾਰੇ ਨਾਲ ਟਕਰਾਉਣ ਤੋਂ ਬਾਅਦ ਪੁੱਲ ਦੀ ਗਰਿੱਲ ਨੂੰ ਤੋੜਨ ਉਪਰੰਤ ਬੇਕਾਬੂ ਹੋ ਕੇ ਹੇਠਾ ਡੂੰਘੀ ਨਹਿਰ ਵਿੱਚ ਜਾ ਡਿੱਗੀ।
ਇਟਲੀ ਚ ਕਾਰ ਨਹਿਰ ਵਿੱਚ ਡਿੱਗਣ ਨਾਲ਼ ਦੋ ਸਕੇ ਭੈਣ-ਭਰਾਵਾਂ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ…
January 17, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












