Home » ਸੰਨੀ ਮਾਲਟਨ ਬਣੇ ਪਿਤਾ,ਘਰ ਆਈ ਨੰਨ੍ਹੀ ਪਰੀ…
Celebrities • Entertainment • Entertainment • Home Page News • India • India News • Music

ਸੰਨੀ ਮਾਲਟਨ ਬਣੇ ਪਿਤਾ,ਘਰ ਆਈ ਨੰਨ੍ਹੀ ਪਰੀ…

Spread the news

ਪੰਜਾਬੀ ਰੈਪਰ ਤੇ ਸਿੱਧੂ ਮੂਸੇ ਵਾਲਾ ਦੇ ਸਾਥੀ ਸੰਨੀ ਮਾਲਟਨ ਪਿਤਾ ਬਣ ਗਏ ਹਨ। ਸੰਨੀ ਮਾਲਟਨ ਦੇ ਘਰ ਨੰਨ੍ਹੀ ਪਰੀ ਆਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਸੰਨੀ ਮਾਲਟਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਦਿੱਤੀ ਹੈ।ਸੰਨੀ ਮਾਲਟਨ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ, ‘‘ਦੁਨੀਆ ’ਤੇ ਸੁਆਗਤ ਹੈ ਨੰਨ੍ਹੀ ਪਰੀ। ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ।’’ਦੱਸ ਦੇਈਏ ਕਿ ਸੰਨੀ ਮਾਲਟਨ ਦੀ ਪਤਨੀ ਪਰਵੀਨ ਸਿੱਧੂ ਨੇ ਵੀ ਇਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਹ ਲਿਖਦੀ ਹੈ, ‘‘ਜਨਵਰੀ 12 ਉਹ ਦਿਨ ਸੀ, ਜਿਸ ਨੇ ਮੇਰੀ ਤੇ ਸੰਨੀ ਮਾਲਟਨ ਦੀ ਜ਼ਿੰਦਗੀ ਬਦਲ ਦਿੱਤੀ। ਸਾਡੀ ਜ਼ਿੰਦਗੀ ’ਚ ਖ਼ੁਸ਼ੀਆਂ ਵਾਪਸ ਲਿਆਉਣ ਲਈ ਤੇਰਾ ਧੰਨਵਾਦ ਨੰਨ੍ਹੀ ਪਰੀ। ਮਾਂ-ਧੀ ਦੋਵੇਂ ਠੀਕ ਹਨ।