Home » ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤਾ ਆਪਣੇ ਅਸਤੀਫੇ ਦਾ ਐਲਾਨ…
Home Page News New Zealand Local News NewZealand

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤਾ ਆਪਣੇ ਅਸਤੀਫੇ ਦਾ ਐਲਾਨ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਆਪਣੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ 7 ਫਰਵਰੀ ਨੂੰ ਅਸਤੀਫਾ ਦੇ ਦੇਣਗੇ।ਇਸ ਤੋ ਇਲਾਵਾ ਨਿਊਜ਼ੀਲੈਂਡ ਆਮ ਚੋਣਾਂ ਦੀ ਤਰੀਕ ਅਕਤਬੂਰ 14, 2023 ਐਲਾਨੀ ਗਈ ਹੈ। ਜੈਸਿੰਡਾ ਆਰਡਨ ਨੇ ਪ੍ਰਧਾਨ ਮੰਤਰੀ ਦੇ ਮੌਜੂਦਾ ਅਹੁਦੇ ਤੋਂ ਇਲਾਵਾ ਲੇਬਰ ਪਾਰਟੀ ਲੀਡਰ ਦੇ ਅਹੁਦੇ ਤੋਂ ਵੀ ਅਸਤੀਫਾ ਐਲਾਨਿਆ ਹੈ। ਲੇਬਰ ਪਾਰਟੀ ਵਲੋਂ ਨਵੇਂ ਪਾਰਟੀ ਪ੍ਰਧਾਨ ਲਈ 22 ਜਨਵਰੀ ਤੱਕ ਮੀਟਿੰਗ ਕਰ ਫੈਸਲਾ ਲਿਆ ਜਾਏਗਾ।ਪ੍ਰਧਾਨ ਮੰਤਰੀ ਇਸ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚੋਣਾ ਨਹੀਂ ਲੜਣਗੇ।