ਆਕਲੈਂਡ (ਬਲਜਿੰਦਰ ਸਿੰਘ)ਆਕਲੈਂਡ ਦੇ ਰੇਮੁਏਰਾ ਵਿੱਚ ਬੀਤੇ ਕੱਲ੍ਹ ਦੁਪਹਿਰ ਨੂੰ ਇੱਕ ਵਿਅਕਤੀ ਨੂੰ ਕਥਿਤ ਤੌਰ ‘ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਅਤੇ ਸੇਂਟ ਜੌਨ ਨੂੰ ਦੁਪਹਿਰ 1.10 ਵਜੇ ਦੇ ਕਰੀਬ ਇੱਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਆਰਕੇਈ ਰੋਡ ‘ਤੇ ਬੁਲਾਇਆ ਗਿਆ।ਇਸ ਘਟਨਾ ਸਬੰਧੀ ਗ੍ਰਿਫਤਾਰ ਕੀਤੀ ਗਈ ਇੱਕ 30-ਸਾਲਾ ਔਰਤ ਨੂੰ ਅੱਜ ਆਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਉਸ ‘ਤੇ ਜ਼ਖਮੀ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਮੋਟਰ ਵਾਹਨ ਲੈ ਜਾਣ ਦਾ ਦੋਸ਼ ਹੈ।ਪੀੜਤ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦੀ ਹਾਲਤ ਸਥਿਰ ਹੈ।
