Home » ਕ੍ਰਾਈਸਚਰਚ ਲੋਹੜੀ ਮੇਲੇ ਤੇ ਲੱਗੀਆਂ ਖੂਬ ਰੌਣਕਾਂ…
Entertainment • Entertainment • Home Page News • New Zealand Local News • NewZealand

ਕ੍ਰਾਈਸਚਰਚ ਲੋਹੜੀ ਮੇਲੇ ਤੇ ਲੱਗੀਆਂ ਖੂਬ ਰੌਣਕਾਂ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਨਿਊਜ਼ੀਲੈਂਡ ਦੇ ਖੂਬਸੂਰਤ ਸ਼ਹਿਰ ਕ੍ਰਾਈਸਚਰਚ ਵਿੱਚ ਇਡੀਅਨ ਐਨ,ਜੈਂਡ ਐਸੋਸੀਏਸ਼ਨ ਵੱਲੋ ਹਰ ਕਰਵਾਏ ਜਾਦੇ ਲੋਹੜੀ ਮੇਲੇ ‘ਚ ਇਸ ਸਾਲ ਖੂਬ ਰੌਣਕਾਂ ਲੱਗੀਆਂ।ਲਾ ਵਿਦਾ ਸੈਂਟਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਜਿੱਥੇ ਹਰ ਸਾਲ ਦੀ ਤਰਾਂ ਮੇਲੇ ਦੌਰਾਨ ਨਵ-ਜੰਮੇ ਬੱਚਿਆਂ ਦੀ ਲੋਹੜੀ ਪਾਈ ਗਈ ਉੱਥੇ ਹੀ ਕਈ ਸੱਭਿਆਚਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।

ਜਿੱਥੇ ਇਸ ਪ੍ਰੋਗਰਾਮ ਵਿੱਚ ਸ੍ਰੀਮਤੀ ਨੀਤਾ ਭੂਸ਼ਣ, ਨਿਊਜੀਲੈਂਡ ‘ਚ ਭਾਰਤੀ ਹਾਈ ਕਮਿਸ਼ਨਰ ਜੀ ਵਿਸ਼ੇਸ਼ ਤੌਰ ਸਮਾਗਮ ਵਿੱਚ ਪਹੁੰਚੇ ਉੱਥੇ ਹੀ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਕਈ ਹੋਰ ਅਦਾਰਿਆਂ ਦੇ ਨੁਮਾਇੰਦੇ ਵੀ ਇਸ ਸ਼ਾਮ ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚੇ ਹੋਏ ਸਨ।ਇਸ ਲੋਹੜੀ ਮੇਲੇ ਨੂੰ ਸਫਲ ਬਣਾਉਣ ਲਈ ਪਰਮਿੰਦਰ ਕੌਰ ਔਲਖ ਵੱਲੋਂ ਦਰਸ਼ਕਾਂ,ਕਾਰੋਬਾਰੀ ਦੋਸਤਾਂ,ਮੀਡੀਆ ਅਦਾਰਿਆਂ ਤੇ ਪਹੁੰਚੇ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆਂ।ਇਸ ਸਾਰੇ ਪ੍ਰੋਗਰਾਮ ਦੀ ਸਟੇਜ ਦੀ ਜੁਮੇਵਾਰੀ ਆਕਲੈਂਡ ਤੋ ਵਿਸ਼ੇਸ਼ ਤੌਰ ਤੇ ਪਹੁੰਚੇ ਹਰਪ੍ਰੀਤ ਸਿੰਘ ਮਾਨ ਅਤੇ ਅਵੀ ਔਲਖ ਵੱਲੋਂ ਨਿਭਾਈ ਗਈ। ਆਖਰ ਵਿੱਚ ਇਹ ਲੋਹੜੀ ਮੇਲਾਂ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਯਾਦਗਰੀ ਹੋ ਨਿਬੜਿਆ।