ਆਕਲੈਂਡ(ਬਲਜਿੰਦਰ ਸਿੰਘ)ਬੀਤੇ ਸ਼ੁੱਕਰਵਾਰ ਨੂੰ ਬੇ ਆਫ ਪਲੈਂਟੀ ਵਿਚ ਇਕ ਔਰਤ ‘ਤੇ ਹੋਏ ਗੰਭੀਰ ਹਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 20 ਜਨਵਰੀ ਦੀ ਅੱਧੀ ਰਾਤ ਦੇ ਕਰੀਬ ਟੀ-ਪੁੱਕੀ ਦੇ ਮੱਤਾਈ ਰੋਡ ‘ਤੇ ਵਾਪਰੀ ਸੀ।ਪੁਲਿਸ ਵੱਲੋਂ ਗ੍ਰਿਫਤਾਰ 30 ਸਾਲਾ ਵਿਅਕਤੀ ਨੂੰ ਅੱਜ ਟੌਰੰਗਾ ਜ਼ਿਲ੍ਹਾ ਅਦਾਲਤ ਵਿੱਚ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਚੋਰੀ ਕਰਨ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋਸ਼ਾਂ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।ਜਖਮੀ ਔਰਤ ਇਸ ਵੇਲੇ ਹਸਪਤਾਲ ‘ਚ ਜੇਰੇ ਇਲਾਜ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ।ਪੁਲਿਸ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਜਿਸ ਨੇ ਹਮਲੇ ਨੂੰ ਦੇਖਿਆ ਹੋਵੇ, ਉਸ ਨੂੰ 105 ‘ਤੇ, ਫਾਈਲ ਨੰਬਰ 230120/4732 ਦਾ ਹਵਾਲਾ ਦਿੰਦੇ ਹੋਏ, ਜਾਂ 0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਅਗਿਆਤ ਤੌਰ ‘ਤੇ ਪੁਲਿਸ ਨਾਲ ਰਾਬਤਾ ਕਰਨ ਨੂੰ ਕਿਹਾ ਗਿਆ ਹੈ।
ਬੇਅ ਆਫ਼ ਪਲੈਂਟੀ ਵਿਚ ਔਰਤ ਤੇ ਹੋਏ ਗੰਭੀਰ ਹਮਲੇ ਸਬੰਧੀ ਇੱਕ ਗ੍ਰਿਫਤਾਰ
January 24, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












