Home » ਕੈਨੇਡਾ ‘ਚ ਫਿਰ ਸਾਹਮਣੇ ਆਇਆਂ ਨਰਿੰਦਰ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ…
Home Page News • India • India News • World • World News

ਕੈਨੇਡਾ ‘ਚ ਫਿਰ ਸਾਹਮਣੇ ਆਇਆਂ ਨਰਿੰਦਰ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ…

Spread the news

ਕੈਨੇਡਾ(ਕੁਲਤਰਨ ਸਿੰਘ ਪਧਿਆਣਾ)ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਰਾਮ ਮੰਦਿਰ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਵਿਰੋਧੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸਤੋਂ ਕਰੀਬ 2 ਹਫ਼ਤੇ ਪਹਿਲਾਂ ਬਰੈਂਪਟਨ ਸ਼ਹਿਰ ‘ਚ ਸਥਿਤ ਗੌਰੀ ਸ਼ੰਕਰ ਮੰਦਿਰ ਵਿੱਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਇਹੋ ਜਿਹੀਆ ਵਾਰਦਾਤਾ ਪਿਛਲੇ ਸਮੇਂ ਦੌਰਾਨ ਕਾਫੀ ਵਧੀਆ ਹਨ ਖਾਸਕਰ ਜਦੋਂ ਤੋਂ ਕੈਨੇਡਾ ਚ ਖਾਲਿਸਤਾਨ ਰੈਫ਼ਰੰਡਮ ਦੀ ਗੱਲ ਸ਼ੁਰੂ ਹੋਈ ਹੈ । ਇੰਨਾ ਵਾਰਦਾਤਾ ਦੇ ਪਿਛੇ ਕੋਣ ਹਨ ਹਾਲੇ ਤੱਕ ਪੁਲਿਸ ਪਤਾ ਲਗਾਉਣ ਚ ਨਾਕਾਮ ਰਹੀ ਹੈ। ਕੈਨੇਡਾ ਦੀ ਫ਼ੌਰਨ ਅਫੇਅਰਜ਼ ਮਨਿਸਟਰ ਮੈਲਿਨੀ ਜੌਲੀ ਨੇ ਕਿਹਾ ਹੈ ਕਿ ਮੰਦਿਰਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬੰਦ ਹੋਣੀਆਂ ਚਾਹੀਦੀਆਂ ਹਨ। ਪੁਲਿਸ ਅਤੇ ਖੁਫੀਆ ਏਜੰਸੀਆ ਨੂੰ ਇੰਨਾ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆ ਤੱਕ ਜਲਦ ਪਹੁੰਚਣ ਦੀ ਲੋੜ ਹੈ ਤਾਂਕਿ ਨਫਰਤ ਫੈਲਾਉਣ ਵਾਲੇ ਦੋਸ਼ੀ ਸਲਾਖਾ ਦੇ ਪਿਛੇ ਹੋਣ।