Home » ਟੋਰਾਂਟੋ ਦੇ ਸਕੂਲ ਦੇ ਬਾਹਰ 15 ਸਾਲਾ ਵਿਦਿਆਰਥੀ ਨੂੰ ਮਾਰੀ ਗਈ ਗੋਲੀ, ਹਾਲਤ ਨਾਜ਼ੁਕ
Home Page News World World News

ਟੋਰਾਂਟੋ ਦੇ ਸਕੂਲ ਦੇ ਬਾਹਰ 15 ਸਾਲਾ ਵਿਦਿਆਰਥੀ ਨੂੰ ਮਾਰੀ ਗਈ ਗੋਲੀ, ਹਾਲਤ ਨਾਜ਼ੁਕ

Spread the news

ਟੋਰਾਂਟੋ ਦੇ ਨੌਰਥਵੈਸਟ ਸਿਰੇ ਉੱਤੇ ਹਾਈ ਸਕੂਲ ਦੇ ਬਾਹਰ ਵਾਪਰੀ ਸੂ਼ਟਿੰਗ ਦੀ ਘਟਨਾ ਤੋਂ ਬਾਅਦ 15 ਸਾਲਾ ਵਿਦਿਆਰਥੀ ਜਿ਼ੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। 
ਦੁਪਹਿਰ ਦੇ ਨੇੜੇ ਤੇੜੇ ਸੂ਼ਟਿੰਗ ਦੀ ਖਬਰ ਦੇ ਕੇ ਪੁਲਿਸ ਨੂੰ ਲਾਅਰੈਂਸ ਐਵਨਿਊ ਵੈਸਟ ਤੇ ਜੇਨ ਸਟਰੀਟ ਨੇੜੇ ਪਾਈਨ ਸਟਰੀਟ ਉੱਤੇ ਸਥਿਤ ਵੈਸਟਨ ਕਾਲਜੀਏਟ ਇੰਸਟੀਚਿਊਟ ਵਿਖੇ ਸੱਦਿਆ ਗਿਆ। ਇੱਕ ਨੌਜਵਾਨ ਨੂੰ ਗੋਲੀ ਲੱਗੀ ਸੀ ਤੇ ਮਸ਼ਕੂਕ ਜਾਂ ਮਸ਼ਕੂਕਾਂ ਦਾ ਗਰੁੱਪ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਫਰਾਰ ਹੋ ਗਿਆ।

ਪੁਲਿਸ ਨੇ ਦੱਸਿਆ ਕਿ ਲੜਕੇ ਦੇ ਜ਼ਖ਼ਮ ਜਾਨਲੇਵਾ ਦੱਸੇ ਜਾਂਦੇ ਹਨ ਤੇ ਉਸ ਨੂੰ ਤੁਰੰਤ ਟਰੌਮਾ ਸੈਂਟਰ ਲਿਜਾਇਆ ਗਿਆ। 
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਦਸਵੀਂ ਕਲਾਸ ਦੇ ਵਿਦਿਆਰਥੀ ਨੂੰ ਹੀ ਲੰਚ ਆਰ ਦੌਰਾਨ ਹਾਈ ਸਕੂਲ ਦੇ ਬਾਹਰ ਗੋਲੀ ਮਾਰੀ ਗਈ। ਲੜਕੇ ਦੇ ਮਾਪਿਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।ਅਜੇ ਤੱਕ ਕਿਸੇ ਮਸ਼ਕੂਕ ਸਬੰਧੀ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।