Home » ਏਜੰਸੀਆ ਮੈਨੂੰ ਮਰਵਾ ਸਕਦੀਆਂ ਹਨ-ਅਮ੍ਰਿਤਪਾਲ ਸਿੰਘ
Home Page News India India News

ਏਜੰਸੀਆ ਮੈਨੂੰ ਮਰਵਾ ਸਕਦੀਆਂ ਹਨ-ਅਮ੍ਰਿਤਪਾਲ ਸਿੰਘ

Spread the news

[3:57 pm, 23/02/2023] Randhawa: -ਅਮ੍ਰਿਤਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਉੱਤੋਂ ਪਰਚਾ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਵੀਰਵਾਰ ਨੂੰ ਅਜਨਾਲਾ ਜਾ ਕੇ ਗ੍ਰਿਫ਼ਤਾਰੀ ਲ਼ਈ ਖੁਦ ਨੂੰ ਪੇਸ਼ ਕਰਨਗੇ
[3:57 pm, 23/02/2023] Randhawa: “ਸਿੱਖਾਂ ਦੇ ਅਜ਼ਾਦ ਖਿੱਤੇ ਦੇ ਵਿਚਾਰ ਨੂੰ ਦਬਾਉਣ ਦੀ ਗੱਲ ਕਹਿਣਾ ਲੋਕਤੰਤਰੀ ਨਹੀਂ।” ਇਹ ਗੱਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਬੁੱਧਵਾਰ ਨੂੰ ਅਜਨਾਲਾ ਵਿੱਚ ਹੋਈ ਇੱਕ ਪ੍ਰੈਸ ਵਾਰਤਾ ਵਿੱਚ ਆਖੀ।ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਮੁਤਾਬਕ ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਤੇ ਦੇਸ ਦੇ ਸਿਆਸੀ ਆਗੂ ਵੀ ਇਸ ਗੱਲ ਦਾ ਦਾਅਵਾ ਕਰਦੇ ਹਨ।“ਅਜਿਹੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਵਲੋਂ ਕਿਸੇ ਵਿਰੋਧੀ ਵਿਚਾਰ ਨੂੰ ਉਤਸ਼ਾਹਿਤ ਹੋਣ ਤੋਂ ਰੋਕਣ ਜਾਂ ਦਬਾਉਣ ਦੀ ਗੱਲ ਕਰਨਾ ਸਹੀ ਨਹੀਂ ਹੈ। ਉਨ੍ਹਾਂ ਦਾ ਖ਼ਾਲਿਸਤਾਨ ਦੇ ਮਸਲੇ ’ਤੇ ਭੜਕਣਾ ਗ਼ਲਤ ਹੈ।”
: ਅਮ੍ਰਿਤਪਾਲ ਨੇ ਇਹ ਕਹਿੰਦਿਆਂ ਕਿ ਵਿਰੋਧੀ ਸੁਰ ਨੂੰ ਦਬਾਉਣਾ ਜਾਇਜ਼ ਨਹੀਂ ਹੈ, ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ, ਏਜੰਸੀਆਂ ਉਨ੍ਹਾਂ ਦਾ ਕਤਲ ਵੀ ਕਰ ਸਕਦੀਆਂ ਹਨ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਖ਼ਾਸਿਲਤਾਨ ਨੂੰ ਪਨਪਣ ਨਹੀਂ ਦੇਣਗੇ।
[3:57 pm, 23/02/2023] Randhawa: ਜ਼ਿਕਰਯੋਗ ਹੈ ਕਿ 16 ਫ਼ਰਵਰੀ ਨੂੰ ਅਜਨਾਲਾ ਥਾਣੇ ਵਿੱਚ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਰਿੰਦਰ ਸਿੰਘ ਦੀ ਸ਼ਿਕਾਇਤ ਉੱਤੇ ਅਮ੍ਰਿਤਪਾਲ ਸਿੰਘ ਦੇ ਉਨ੍ਹਾਂ ਦੇ ਕੁਝ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਵਿੱਚ ਤੁਫ਼ਾਨ ਸਿੰਘ ਸਮੇਤ ਅਮ੍ਰਿਤਪਾਲ ਦੇ ਦੋ ਸਾਥੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ ਸਨ, ਬਾਅਦ ਵਿੱਚ ਇੱਕ ਨੂੰ ਛੱਡ ਦਿੱਤਾ ਗਿਆ ਸੀ।
[3:57 pm, 23/02/2023] Randhawa: ਅਮ੍ਰਿਤਪਾਲ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਤੇ ਇਸੇ ਸਿਲਸਲੇ ’ਚ ਉਨ੍ਹਾਂ ਬੁੱਧਵਾਰ ਸਵੇਰੇ ਆਪਣੇ ਪਿੰਡ ਜੱਲੂਪੁਰਾ ਖੇੜਾ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ।ਅਮ੍ਰਿਤਪਾਲ ਦਾ ਦਾਅਵਾ ਹੈ ਕਿ ਉਨ੍ਹਾਂ ਖ਼ਿਲਾਫ਼ ਹੋਈ ਕਾਰਵਾਈ ਨਜਾਇਜ਼ ਹੈ ਤੇ ਇਸ ਮਾਮਲੇ ਵਿੱਚ ਪਰਚਾ ਰੱਦ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇ ਤੁਫ਼ਾਨ ਸਿੰਘ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਵੱਡੇ ਪੱਧਰ ’ਤੇ ਗ੍ਰਿਫ਼ਤਾਰੀਆਂ ਦੇਣਗੇ।
[3:58 pm, 23/02/2023] Randhawa: ਅਮ੍ਰਿਤਪਾਲ ਨੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਧਾਰਾ 295 (ਏ) ਲਗਾਉਣ ਨੂੰ ਵੀ ਗ਼ਲਤ ਦੱਸਿਆ।ਉਨ੍ਹਾਂ ਦਾ ਦਾਅਵਾ ਹੈ ਕਿ ਸ਼ਿਕਾਇਤਕਰਤਾ ਤੇ ਮੁਜ਼ਲਮ ਦੋਵੇਂ ਹੀ ਸਿੱਖ ਹਨ ਤੇ ਉਨ੍ਹਾਂ ਖ਼ਿਲਾਫ਼ ਧਾਰਮਿਕ ਕਕਾਰਾਂ ਦੀ ਬੇਅਦਬੀ ਦਾ ਮਾਮਲਾ ਦਰਜ ਕੀਤੇ ਜਾਣਾ ਨਜ਼ਾਇਜ ਹੈ।ਅਮ੍ਰਿਤਪਾਲ ਨੇ ਪੁੱਛਿਆ ਕਿ ਧਾਰਮਿਕ ਲੜਾਈ ਲੜਨ ਵਾਲੇ ਖ਼ਿਲਾਫ਼ ਧਾਰਾ 295 (ਏ) ਕਿਉਂ ਲਗਾਈ ਗਈ ਹੈ।