ਯੂਕਰੇਨ ਦੇ ਕੇਂਦਰੀ ਬੈਂਕ ਨੇ ਵੀਰਵਾਰ ਨੂੰ ਰੂਸੀ ਹਮਲੇ ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ‘ਤੇ ਇੱਕ ਨਵਾਂ ਕਰੰਸੀ ਨੋਟ ਜਾਰੀ ਕੀਤਾ। ਇਸ ਨੋਟ ਵਿੱਚ ਤਿੰਨ ਸੈਨਿਕ ਰਾਸ਼ਟਰੀ ਝੰਡਾ ਲਹਿਰਾਉਂਦੇ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਵਿੱਖ ਵਿੱਚ ਯਾਦਗਾਰੀ ਨੋਟਾਂ ਦੀ ਇੱਕ ਪੂਰੀ ਲੜੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਇਕ ਸਾਲ ਤੋਂ ਜੰਗ ਚੱਲ ਰਹੀ ਹੈ। ਅਜਿਹੇ ‘ਚ ਦੋਵੇਂ ਦੇਸ਼ ਫੌਜੀ ਫਾਇਦਾ ਹਾਸਲ ਕਰਨ ਦੇ ਉਦੇਸ਼ ਨਾਲ ਆਪਣੀ-ਆਪਣੀ ਰਣਨੀਤੀ ਤਹਿਤ ਅੱਗੇ ਵਧ ਰਹੇ ਹਨ। ਇਸ ਦੌਰਾਨ, ਯੂਕਰੇਨ ਨੇ 20 ਯੂਕਰੇਨੀ ਰਿਵਨੀਆ ਦਾ ਇੱਕ ਨੋਟ ਜਾਰੀ ਕੀਤਾ।
ਨੈਸ਼ਨਲ ਬੈਂਕ ਆਫ਼ ਯੂਕਰੇਨ ਦੇ ਗਵਰਨਰ ਐਂਡਰੀ ਪਿਸ਼ਨੀ ਨੇ ਕਿਹਾ, “ਅਸੀਂ ਯੁੱਧ ਦੀ ਵਰ੍ਹੇਗੰਢ ਨੂੰ ਮਨਾਉਣ ਦੇ ਉਦੇਸ਼ ਨਾਲ ਇੱਕ ਯਾਦਗਾਰੀ ਬੈਂਕ ਨੋਟ ਲਾਂਚ ਕਰਨ ਦਾ ਫੈਸਲਾ ਕੀਤਾ ਹੈ।