Home » ਭਾਰਤ ‘ਚ ਹੋਣ ਵਾਲੀ G-20 ਬੈਠਕ ‘ਚ ਸ਼ਾਮਲ ਨਹੀਂ ਹੋਵੇਗਾ ਜਾਪਾਨ, ਅਜੇ ਤਕ ਨਹੀਂ ਲਿਆ ਕੋਈ ਫ਼ੈਸਲਾ…
Home Page News India World World News

ਭਾਰਤ ‘ਚ ਹੋਣ ਵਾਲੀ G-20 ਬੈਠਕ ‘ਚ ਸ਼ਾਮਲ ਨਹੀਂ ਹੋਵੇਗਾ ਜਾਪਾਨ, ਅਜੇ ਤਕ ਨਹੀਂ ਲਿਆ ਕੋਈ ਫ਼ੈਸਲਾ…

Spread the news

 ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਇਸ ਹਫ਼ਤੇ ਤੋਂ ਭਾਰਤ ਵਿੱਚ ਸ਼ੁਰੂ ਹੋ ਰਹੀ ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੱਤਾਧਾਰੀ ਪਾਰਟੀ ਦੇ ਇਕ ਸੂਤਰ ਨੇ ਜਾਪਾਨ ਟੂਡੇ ਦੇ ਹਵਾਲੇ ਨਾਲ ਦੱਸਿਆ ਕਿ ਜਾਪਾਨ ਦੀ ਸੰਸਦ ਵਿਚ ਵਿੱਤੀ ਸਾਲ 2023 ਦੇ ਬਜਟ ‘ਤੇ ਚਰਚਾ ਕੀਤੀ ਜਾਣੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰਨ ਹਯਾਸ਼ੀ ਜੀ-20 ਬੈਠਕ ਲਈ ਆਪਣੀ ਭਾਰਤ ਯਾਤਰਾ ਰੱਦ ਕਰ ਸਕਦੇ ਹਨ। ਭਾਰਤ ‘ਚ 1 ਮਾਰਚ ਨੂੰ ਜੀ-20 ਡਿਪਲੋਮੈਟਾਂ ਦੀ ਬੈਠਕ ਹੋਣ ਜਾ ਰਹੀ ਹੈ ਅਤੇ ਜਾਪਾਨ ਨੇ ਅਜੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਬੈਠਕ ‘ਚ ਕੌਣ ਸ਼ਾਮਲ ਹੋਵੇਗਾ। ਵਿਦੇਸ਼ ਮੰਤਰੀ ਯੋਸ਼ੀਮਾਸਾ ਹਯਾਸ਼ੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜਾਪਾਨ ਦੇ ਪੱਖ ਤੋਂ ਜੀ-20 ਬੈਠਕ ‘ਚ ਕੌਣ ਸ਼ਾਮਲ ਹੋਵੇਗਾ, ਇਸ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਰਿਪੋਰਟ ਦਿੱਤੀ ਗਈ ਸੀ ਕਿ ਜਾਪਾਨ ਦੇ ਚੋਟੀ ਦੇ ਡਿਪਲੋਮੈਟ ਘਰੇਲੂ ਸੰਸਦੀ ਸੈਸ਼ਨਾਂ ਕਾਰਨ ਜੀ-20 ਦੇ ਹਮਰੁਤਬਾ ਨਾਲ ਮੀਟਿੰਗ ਨੂੰ ਛੱਡ ਦੇਣਗੇ। ਹਯਾਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਪਾਨ ਮਿਆਂਮਾਰ ਨੂੰ 60.3 ਮਿਲੀਅਨ ਡਾਲਰ ਦੀ ਮਨੁੱਖੀ ਸਹਾਇਤਾ ਪ੍ਰਦਾਨ ਕਰੇਗਾ। ਜੀ-20 ਦੀ ਬੈਠਕ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਹੋਵੇਗੀ। ਇਸ ਮੀਟਿੰਗ ਵਿੱਚ ਕਈ ਵਿਦੇਸ਼ੀ ਡੈਲੀਗੇਟ ਹਿੱਸਾ ਲੈਣਗੇ। ਦੱਸ ਦੇਈਏ ਕਿ ਭਾਰਤ ਨੇ ਇਸ ਬੈਠਕ ‘ਚ ਹਿੱਸਾ ਲੈਣ ਲਈ ਕਈ ਦੇਸ਼ਾਂ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਇਨ੍ਹਾਂ ਦੇਸ਼ਾਂ ਵਿੱਚ ਨੀਦਰਲੈਂਡ, ਨਾਈਜੀਰੀਆ, ਓਮਾਨ, ਸਿੰਗਾਪੁਰ, ਬੰਗਲਾਦੇਸ਼, ਮਿਸਰ, ਮਾਰੀਸ਼ਸ, ਸਪੇਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੁਮਾਇੰਦੇ ਸ਼ਾਮਲ ਹਨ।