ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਅੱਜ ਸਵੇਰੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ 7km ਤੋਂ ਵੱਧ ਦਾ ਟ੍ਰੈਫਿਕ ਲੱਗ ਜਾਣ ਦੀ ਖਬਰ ਹੈ।ਵਾਕਾ ਕੋਟਾਹੀ NZTA ਨੇ ਸਵੇਰੇ 10.25 ਵਜੇ ਦੇ ਕਰੀਬ ਮਾਰਕੀਟ ਰੋਡ ਅਤੇ ਗ੍ਰੀਨਲੇਨ ਆਫ-ਰੈਂਪ ਦੇ ਵਿਚਕਾਰ ਹਾਦਸੇ ਬਾਰੇ ਦੱਸਿਆ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
