ਸਟਾਰ ਖਿਡਾਰੀ ਲਿਓਨਲ ਮੇਸੀ ਨੇ ਇਕ ਵਾਰ ਫਿਰ ਸਰਵੋਤਮ ਫੁਟਬਾਲਰ ਦਾ ਐਵਾਰਡ ਆਪਣੇ ਨਾਂ ਕੀਤਾ ਹੈ। ਲਗਾਤਾਰ ਦੂਜੇ ਸਾਲ ਵੀ ਮਹਿਲਾ ਵਰਗ ਵਿੱਚ ਇਹ ਐਵਾਰਡ ਸਪੇਨ ਦੀ ਖਿਡਾਰਨ ਅਲੈਕਸੀਆ ਪੁਟੇਲਾਸ ਨੂੰ ਦਿੱਤਾ ਗਿਆ। ਦੱਸ ਦੇਈਏ ਕਿ ਲਿਓਨਲ ਮੇਸੀ ਨੇ ਫੀਫਾ ਵਿਸ਼ਵ ਕਪ ‘ਚ ਅਰਜਨਟੀਨਾ ਇਤਿਹਾਸਿਕ ਜਿੱਤ ਦਰਜ਼ ਕੀਤੀ ਸੀ।
ਲਿਓਨੇਲ ਮੇਸੀ ਨੇ ਇਹ ਐਵਾਰਡ ਜਿੱਤ ਕੇ ਪੁਰਤਗਾਲ ਦੇ ਦਿੱਗਜ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਅਤੇ ਪੋਲੈਂਡ ਦੇ ਰੌਬਰਟ ਲੇਵਾਂਡੋਵਸਕੀ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ ਹੈ।
ਦੱਸ ਦੇਈਏ ਕਿ ਰੋਨਾਲਡੋ ਨੇ 2016 ਅਤੇ 2017 ਵਿੱਚ ਲਗਾਤਾਰ ਦੋ ਸਾਲ ਇਹ ਐਵਾਰਡ ਜਿੱਤਿਆ ਸੀ। ਜਦੋਂ ਕਿ ਲੇਵਾਂਡੋਵਸਕੀ ਨੇ ਸਾਲ 2020 ਅਤੇ 2021 ਵਿੱਚ ਇਸਨੂੰ ਹਾਸਲ ਕੀਤਾ ਸੀ।
ਲਿਓਨੇਲ ਮੇਸੀ ਨੂੰ ਫੀਫਾ ਦੇ 211 ਮੈਂਬਰ ਦੇਸ਼ਾਂ ਤੋਂ ਚੁਣੇ ਗਏ ਪੱਤਰਕਾਰਾਂ, ਔਨਲਾਈਨ ਪ੍ਰਸ਼ੰਸਕਾਂ ਦੁਆਰਾ ਵੋਟਿੰਗ ਵਿੱਚ ਸ਼ਾਰਟਲਿਸਟ ਕੀਤਾ ਗਿਆ ਸੀ।
ਫੀਫਾ ਵਿਸ਼ਵ ਕੱਪ ਦੌਰਾਨ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਲਿਓਨੇਲ ਮੇਸੀ ਫੁੱਟਬਾਲ ਤੋਂ ਸੰਨਿਆਸ ਲੈ ਸਕਦੇ ਹਨ। ਪਰ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਫੁੱਟਬਾਲਰ ਨੇ ਆਪਣੇ ਖੇਡ ਨੂੰ ਜਾਰੀ ਰੱਖਿਆ।