Home » ਏਐੱਸਆਈ ਦੇ ਪੁੱਤਰ ਸਮੇਤ ਲੁੱਟ-ਖੋਹ ਕਰਨ ਵਾਲੇ ਪੰਜ ਮੁਲਜ਼ਮ ਗ੍ਰਿਫ਼ਤਾਰ…
Home Page News India India News

ਏਐੱਸਆਈ ਦੇ ਪੁੱਤਰ ਸਮੇਤ ਲੁੱਟ-ਖੋਹ ਕਰਨ ਵਾਲੇ ਪੰਜ ਮੁਲਜ਼ਮ ਗ੍ਰਿਫ਼ਤਾਰ…

Spread the news

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਰਾਜਗੜ੍ਹ ਅਸਟੇਟ ਦੇ ਵਾਸੀ ਡਾਕਟਰ ਨਵੀਨ ਅਗਰਵਾਲ ਕੋਲੋਂ ਆਰਟਿਗਾ ਕਾਰ ਲੁੱਟਣ ਵਾਲੇ ਸਾਰੇ ਮੁਲਜ਼ਮਾਂ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ‘ਚੋਂ ਇਕ ਪੰਜਾਬ ਪੁਲਿਸ ਦੇ ਏਐੱਸਆਈ ਦਾ ਪੁੱਤਰ ਹੈ।ਜਾਣਕਾਰੀ ਦਿੰਦਿਆਂ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਬਾਈਪਾਸ ਤੇ ਰਹਿਣ ਵਾਲੇ ਕੁਲਦੀਪ ਸਿੰਘ ਉਰਫ ਦੀਪਾ, ਕਿਚਲੂ ਨਗਰ ਦੇ ਵਾਸੀ ਕਰਨਵੀਰ ਸਿੰਘ ਕੰਨੂ, ਦੁਰਗਾਪੁਰੀ ਹੈਬੋਵਾਲ ਦੇ ਰਹਿਣ ਵਾਲੇ ਤੁਸ਼ਾਰ ਭਾਟੀਆ ਉਰਫ ਨੰਨੀ, ਹਕੀਕਤ ਨਗਰ ਦੇ ਵਾਸੀ ਸ਼ੁਭਮ ਢੰਡ ਉਰਫ ਜਾਨੂੰ ਅਤੇ ਰਾਜੇਸ਼ ਨਗਰ ਹੈਬੋਵਾਲ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਉਰਫ ਹੀਰਾ ਵਜੋਂ ਹੋਈ ਹੈ। ਸੂਤਰਾਂ ਮੁਤਾਬਕ 20-20 ਸਾਲ ਦੇ ਨੌਜਵਾਨ ਕੁਲਦੀਪ ਅਤੇ ਕਰਨਵੀਰ ਬਾਰਵੀਂ ਜਮਾਤ ਦੀ ਪੜ੍ਹਾਈ ਕਰ ਰਹੇ ਹਨ ਅਤੇ ਕੁਲਦੀਪ ਪੰਜਾਬ ਪੁਲਿਸ ਵਿਚ ਤਾਇਨਾਤ ਏਐੱਸਆਈ ਦਾ ਪੁੱਤਰ ਹੈ। ਉਸ ਦੇ ਪਿਤਾ ਦੀ ਡਿਊਟੀ ਹੀ ਕਿਸੇ ਪ੍ਰਾਈਵੇਟ ਵਿਅਕਤੀ ਨਾਲ ਗੰਨਮੈਨ ਦੇ ਤੌਰ ‘ਤੇ ਲੱਗੀ ਹੋਈ ਹੈ।ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਦੇ ਕਬਜ਼ੇ ‘ਚੋਂ ਲੁੱਟੀ ਗਈ ਕਾਰ, ਦੋ ਦੋਪਹੀਆ ਵਾਹਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ