Home » 9 ਘੰਟੇ ਤੱਕ ਟਰੈਕਟਰ ਦੇ ਹੇਠਾਂ ਦੱਬੇ ਰਹਿਣ ਵਾਲੇ ਵਿਅਕਤੀ ਦੀ ਹਸਪਤਾਲ ਲਿਜਾਦੇ ਸਮੇਂ ਹੋਈ ਮੌਤ…
Home Page News New Zealand Local News NewZealand

9 ਘੰਟੇ ਤੱਕ ਟਰੈਕਟਰ ਦੇ ਹੇਠਾਂ ਦੱਬੇ ਰਹਿਣ ਵਾਲੇ ਵਿਅਕਤੀ ਦੀ ਹਸਪਤਾਲ ਲਿਜਾਦੇ ਸਮੇਂ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ)ਨੌਰਥਲੈਂਡ ਵਿੱਚ ਮੰਗਲਵਾਰ ਨੂੰ ਇੱਕ ਟਰੈਕਟਰ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਕਤਾਈਆਂ ਫਾਇਰ ਬ੍ਰਿਗੇਡ, ਸੇਂਟ ਜੌਨ ਅਤੇ ਨੌਰਥਲੈਂਡ ਰੈਸਕਿਊ ਹੈਲੀਕਾਪਟਰ ਨੂੰ ਸ਼ਾਮ 5 ਵਜੇ ਤੋਂ ਥੋੜ੍ਹੀ ਦੇਰ ਬਾਅਦ ਕਤਾਈਆਂ ਨੇੜੇ ਓਕਾਹੂ ਰੋਡ ‘ਤੇ ਘਟਨਾ ਸਬੰਧੀ ਬੁਲਾਇਆ ਗਿਆ। ਫਾਇਰਫਾਈਟਰਜ਼ ਨੇ ਵਿਅਕਤੀ ਨੂੰ ਟਰੈਕਟਰ ਥੱਲੋਂ ਕੱਢਿਆ ਅਤੇ ਉਸ ਨੂੰ ਹੈਲੀਕਾਪਟਰ ਰਾਹੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਰਸਤੇ ਵਿੱਚ ਹੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਉਹ ਸਵੇਰੇ ਕਰੀਬ 10 ਵਜੇ ਤੋਂ ਉੱਥੇ ਫਸਿਆ ਹੋਇਆ ਸੀ।