Home » ਕ੍ਰਾਈਸਟਚਰਚ ਵਿੱਚ ਵੀ ਚੋਰਾਂ ਦਾ ਬੋਲਬਾਲਾ,ਤੜਕੇ ਸਵੇਰ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ…
Home Page News • New Zealand Local News • NewZealand

ਕ੍ਰਾਈਸਟਚਰਚ ਵਿੱਚ ਵੀ ਚੋਰਾਂ ਦਾ ਬੋਲਬਾਲਾ,ਤੜਕੇ ਸਵੇਰ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ) ਕ੍ਰਾਈਸਟਚਰਚ ‘ਚ ਅੱਜ ਤੜਕੇ ਸਵੇਰ ਚੋਰਾਂ ਵੱਲੋਂ ਇੱਕ ਕਾਰੋਬਾਰੀ ਅਦਾਰੇ ‘ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਨੂੰ ਪੌਂਡ ਰੋਡ ਯੈਲਡਰਸਟ ‘ਤੇ 3 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਚੋਰਾਂ ਵੱਲੋਂ ਦਾਖਲੇ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਹੈ ਅਤੇ ਚੋਰ ਕਾਫੀ ਸਮਾਨ ਚੋਰੀ ਕਰ ਲੈ ਗਏ ਹਨ।ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ ਚੋਰਾਂ ਦੀ ਗਿਣਤੀ ਤਿੰਨ ਦੱਸੀ ਜਾ ਰਹੀ।