Home » ਪਾਕਿਸਤਾਨ ਤੋ ਨਿਊਜ਼ੀਲੈਂਡ ਦੇ ਦੌਰੇ ਤੇ ਪਹੁੰਚੇ ਰਾਏ ਬਿਲਾਲ ਅਕਰਮ ਭੱਟੀ ਨਾਲ ਲਾਇਲਪੁਰ ਸਵੀਟਸ ‘ਤੇ ਹੋਈ ਖਾਸ ਮੁਲਾਕਾਤ….
Home Page News • India • New Zealand Local News • NewZealand • World

ਪਾਕਿਸਤਾਨ ਤੋ ਨਿਊਜ਼ੀਲੈਂਡ ਦੇ ਦੌਰੇ ਤੇ ਪਹੁੰਚੇ ਰਾਏ ਬਿਲਾਲ ਅਕਰਮ ਭੱਟੀ ਨਾਲ ਲਾਇਲਪੁਰ ਸਵੀਟਸ ‘ਤੇ ਹੋਈ ਖਾਸ ਮੁਲਾਕਾਤ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਾਕਿਸਤਾਨ ਤੋ ਰਾਏ ਬੁਲਾਰ ਭੱਟੀ ਦੀ 19ਵੇਂ ਵੰਸ ਪਰਿਵਾਰ ਵਿੱਚੋਂ ਰਾਏ ਬਿਲਾਲ ਅਕਰਮ ਭੱਟੀ ਅੱਜ ਕੱਲ ਆਪਣੇ ਨਿਊਜ਼ੀਲੈਂਡ ਦੌਰੇ ਤੇ ਹਨ।ਨਿਊਜ਼ੀਲੈਂਡ ਵਿੱਚ ਉਹਨਾਂ ਦੀ ਖਾਸ ਤੌਰ ਤੇ ਆਉ ਭਗਤ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜਿੱਥੇ ਉਹਨਾਂ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਦੀ ਯਾਤਰਾਂ ਕੀਤੀ ਗਈ ਉੱਥੇ ਹੀ ਕਈ ਗੁਰੂਘਰਾਂ ਦੇ ਦਰਸ਼ਨ ਵੀ ਕੀਤੇ ਗਏ ਜਿੱਥੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਆਕਲੈਂਡ ਦੇ ਬੌਟਨੀ ਇਲਾਕੇ ਵਿੱਚ ਸਥਿਤ ਲਾਇਲਪੁਰ ਸਵੀਟਸ ‘ਤੇ ਦੁਪਹਿਰ ਦੇ ਖਾਣੇ ਉੱਪਰ ਪੰਕਜ ਗੁਪਤਾ ਵੱਲੋਂ ਵੱਲੋਂ ਵਿਸ਼ੇਸ਼ ਮਿਲਣੀ ਰੱਖੀ ਗਈ ਜਿੱਥੇ ਪੰਤਵਾਤੇਂ ਸੱਜਣਾਂ ਅਤੇ ਮੀਡੀਆ ਕਰਮੀ ਹਾਜ਼ਰ ਹੋਏ ਅਤੇ ਭੱਟੀ ਸਾਬ ਹੁਣਾਂ ਨਾਲ ਦੋਨੋ ਪੰਜਾਬਾਂ ਦੇ ਆਪਸੀ ਪਿਆਰ ਦੀਆਂ ਗੱਲਬਾਤਾ ਹੋਈਆਂ।ਅੱਜ ਦੀ ਇਸ ਮਿਲਣੀ ਵਿੱਚ ਕਮਲਜੀਤ ਸਿੰਘ ਬਖਸ਼ੀ (ਸਾਬਕਾ ਲਿਸਟ ਐਮ,ਪੀ),ਦਾਰਾ ਸਿੰਘ,ਪਰਮਿੰਦਰ ਸਿੰਘ ਪਾਪਾਟੋਏਟੋਏ,ਸ਼ਰਨਦੀਪ ਸਿੰਘ,ਬਲਜਿੰਦਰ ਰੰਧਾਵਾ ਤੋ ਇਲਾਵਾ ਲਾਇਲਪੁਰ ਸਵੀਟਸ ਦੇ ਮੈਂਬਰ ਹਾਜ਼ਰ ਸਨ।ਅੰਤ ਵਿੱਚ ਪੰਕਜ ਗੁਪਤਾ ਵੱਲੋਂ ਪਹੁੰਚਣ ਤੇ ਸਭ ਦਾ ਧੰਨਵਾਦ ਕੀਤਾ ਗਿਆਂ