ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਮਿਲੀਭੁਗਤ ਕਾਰਨ ਅੰਮ੍ਰਿਤਪਾਲ ਸਿੰਘ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ।
ਉਨ੍ਹਾਂ ਨੇ ਕਿਹਾ, “ਕੇਂਦਰ ਕੋਲ 50 ਕੰਪਨੀਆਂ ਹਨ ਅਤੇ ਅੱਧੀਆਂ ਪੰਜਾਬ ਪੁਲਿਸ ਹਨ। ਇਹ ਲੋਕ ਕੀ ਕਰ ਰਹੇ ਹਨ? ਇਹ ਓਹੀ ਪੰਜਾਬ ਪੁਲਿਸ ਹੈ ਜਿਸ ਨੇ 2016 ‘ਚ ਫ਼ੌਜ ਆਉਣ ਤੋਂ ਪਹਿਲਾਂ ਹੀ ਪਾਕਿਸਤਾਨ ਤੋਂ ਆਏ “ਅੱਤਵਾਦੀਆਂ” ਨੂੰ ਮਾਰ ਦਿੱਤਾ ਸੀ।” ਅਕਾਲੀ ਦਲ ਦੇ ਸੰਸਦ ਮੈਂਬਰ ਨੇ ਕਿਹਾ, “ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਗਿਆ, ਕੀ ਕੋਈ ਪਾਕਿਸਤਾਨ ਤੋਂ ਹੈਲੀਕਾਪਟਰ ਲਿਆ ਕੇ ਲੈ ਗਿਆ। ਇਹ ਖੇਡ ਪੰਜਾਬ ਦੇ ਲੋਕਾਂ ਨਾਲ ਜਾਣਬੁੱਝ ਕੇ ਖੇਡੀ ਜਾ ਰਹੀ ਹੈ। ਮੈਂ ਇਨ੍ਹਾਂ ਨੂੰ ਇਹ ਜਾਣਬੁੱਝ ਕੇ ਖੇਡ ਨਾ ਖੇਡਣ ਦੀ ਚੇਤਾਵਨੀ ਦੇਣਾ ਚਾਹੁੰਦੀ ਹਾਂ। “
ਉਨ੍ਹਾਂ ਨੇ ਕਿਹਾ, “ਮੈਂ ਤਾਂ ਸਿਰਫ ਇਹ ਪੁੱਛ ਰਹੀ ਹਾਂ ਕਿ ਉਸ ਦਾ ਕਰੀਬੀ ਫੜਿਆ ਗਿਆ। ਓਸ ਦੇ ਬਾਕੀ ਸਾਥੀ ਫੜੇ ਗਏ ਹਨ ਤਾਂ ਉਹ ਕਿੱਥੇ ਗਿਆ? ਵਾਇਰਲ ਹੋਈ ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਥਾਣੇ ‘ਚ ਹੈ। ਪੰਜਾਬ ਨੂੰ ਜਾਣਬੁੱਝ ਕੇ ਬਦਨਾਮ ਕਰਣ ਦੀ ਕੋਸ਼ਿਸ਼ ਨਾ ਕਰੋ ।” ਜੇਕਰ ਕਿਸੀ ਨੇ ਗਲਤ ਕੀਤਾ ਹੈ ਤਾਂ ਉਸ ਖਿਲਾਫ ਜ਼ਰੂਰ ਕਾਰਵਾਈ ਕਰੋ। 1984 ਵਰਗਾ ਮਾਹੌਲ ਪੈਦਾ ਨਾ ਕਰੋ। ਮੈਂ ਕਈ ਦਿਨਾਂ ਤੋਂ ਦੇਖ ਰਹੀ ਹਾਂ ਕਿ ਸਿਆਸਤ ਚਮਕਾਉਣ ਲਈ ਜਾਣਬੁੱਝ ਕੇ ਓਸ ਨੂੰ 6 ਮਹੀਨੇ ਤੋਂ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਪੰਜਾਬ ਨੂੰ ਬਦਨਾਮ ਕਰਕੇ ਸਿਆਸਤ ਚਮਕਾਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਇਸ ਮਨਸੁਬੇ ਨੂੰ ਪੰਜਾਬੀ ਸਮਝ ਰਹੇ ਹਨ ਅਤੇ ਦੇਸ਼ ਸਮਝ ਰਿਹਾ ਹੈ ਕਿ ਪੰਜਾਬ ਵਿੱਚ ਦਹਿਸ਼ਤ ਕਿਉਂ ਫੈਲਾਈ ਜਾ ਰਹੀ ਹੈ।