Home » ਫਾਂਗਾਰਾਈ ‘ਚ ਚੋਰਾਂ ਨੇ ਭੰਨੀ ਦੁਕਾਨ,ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ…
Home Page News • New Zealand Local News • NewZealand

ਫਾਂਗਾਰਾਈ ‘ਚ ਚੋਰਾਂ ਨੇ ਭੰਨੀ ਦੁਕਾਨ,ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਚੋਰਾਂ ਵੱਲੋਂ ਅੱਜ ਤੜਕੇ ਸਵੇਰੇ ਫਾਂਗਾਰਾਈ ਵਿੱਚ ਇੱਕ ਸਟੋਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਖਬਰ ਹੈ।ਪੁਲਿਸ ਨੂੰ ਸਵੇਰੇ 4.51 ਵਜੇ, ਪੋਰਟ ਰੋਡ ‘ਤੇ ਇੱਕ ਵਪਾਰਕ ਇਮਾਰਤ ਵਿੱਚ ਚੋਰੀ ਸਬੰਧੀ ਸੂਚਨਾ ਮਿਲੀ ਸੀ।ਦੱਸਿਆ ਜਾ ਰਿਹਾ ਹੈ ਕਿ ਚੋਰਾਂ ਵੱਲੋਂ ਸਟੋਰ ‘ਚ ਦਾਖਲੇ ਲਈ ਇੱਕ ਵਾਹਨ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਬੁਲਾਰੇ ਨੇ ਕਿਹਾ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।ਪੁਲਿਸ ਨੇ ਕਿਹਾ ਹੈ ਕਿ ਜੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੈ ਜੋ ਜਾਂਚ ਵਿੱਚ ਸਹਾਇਤਾ ਕਰ ਸਕਦੀ ਹੋਵੇ ਤਾ 105 ਫ਼ੋਨ ਸੇਵਾ ਰਾਹੀਂ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ।