ਆਕਲੈਂਡ(ਬਲਜਿੰਦਰ ਸਿੰਘ)-ਬੀਤੀ ਰਾਤ ਆਕਲੈਂਡ ਦੇ ਟਾਕਾਨੀਨੀ ਇਲਾਕੇ ‘ਚ ਇੱਕ ਵਪਾਰਕ ਇਮਾਰਤ ਭਿਆਨਕ ਅੱਗ ਦੀ ਝਪੇਟ ਵਿੱਚ ਆ ਗਈ ਇਸ ਅੱਗ ਨਾਲ ਮਸ਼ਹੂਰ ਪੰਜਾਬੀ ਰੈਸਟੋਰੈਂਟ ਸ਼ੇਰੇ ਪੰਜਾਬ,ਕੁਆਲਟੀ ਮਿੰਨੀ ਬਜ਼ਾਰ ਅਤੇ ਨਾਲ ਲੱਗਦੀਆਂ ਕਈ ਦੁਕਾਨਾਂ ਦਾ ਭਾਰੀ ਨੁਕਸਾਨ ਹੋ ਜਾਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਅੱਗ ਇਨੀਂ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੀਆਂ ਦਰਜਨ ਦੇ ਕਰੀਬ ਗੱਡੀਆਂ ਤੇ 40 ਕਰਮਚਾਰੀ ਮੌਕੇ ‘ਤੇ ਪੁੱਜੇ।ਮੌਕੇ ਤੇ ਪੁੱਜੇ ਐਮਰਜੈਂਸੀ ਦਸਤੇ ਵੱਲੋਂ ਗ੍ਰੇਟ ਸਾਊਥ ਰੋਡ ਅਤੇ ਮੋਟਰਵੇਅ ‘ਤੇ ਟਾਕਾਨੀਨੀ ਆਫ-ਰੈਪ ਨੂੰ ਵੀ ਕਾਫੀ ਸਮੇਂ ਲਈ ਬੰਦ ਕੀਤਾ ਗਿਆ।ਮੌਕੇ ‘ਤੇ ਐਂਬੁਲੈਂਸ ਵੀ ਪੁੱਜੀ ਦੱਸੀ ਜਾ ਰਹੀ ਹੈ।ਰੈਸਟੋਰੈਂਟ ਮਾਲਕ ਹਰਿੰਦਰਪਾਲ ਸਿੰਘ ਵੀ ਇਸ ਘਟਨਾ ਵਿੱਚ ਜਖਮੀ ਹੋਏ ਦੱਸੇ ਜਾ ਰਹੇ ਹਨ ਜਿਨਾਂ ਦਾ ਇਲਾਜ਼ ਮਿਡਲਮੋਰ ਹਸਪਤਾਲ ਵਿੱਚ ਚੱਲ ਰਿਹਾ ਹੈ।
ਟਾਕਾਨੀਨੀ ‘ਚ ਲੱਗੀ ਅੱਗ ਨੇ ਪੰਜਾਬੀਆਂ ਦੇ ਕਾਰੋਬਾਰ ਸਮੇਤ ਕਈ ਦੁਕਾਨਾਂ ਨੂੰ ਲਿਆ ਆਪਣੀ ਝਪੇਟ ਵਿੱਚ…
March 23, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












